” ਏ ਕੇਅ ” ਨੇ ਸਾਂਝਾ ਕੀਤਾ ਆਪਣੇ ਆਉਣ ਵਾਲੇ ਗੀਤ ” ਸੇਕ ਲੈਣ ਦੇ ” ਦਾ ਟੀਜ਼ਰ
” ਡੋਰਾਂ ਉਸ ਰੱਬ ਤੇ , ਦੀ ਲੋਸਟ ਲਾਈਫ , ਬ੍ਰਾਉਨ ਬੁਆਏ ” punjabi song ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ” ਏ ਕੇਅ ” ਜਲਦ ਹੀ ਆਪਣਾ ਇਕ ਹੋਰ ਨਵਾਂ ਗੀਤ ” ਸੇਕ ਲੈਣ ਦੇ ” ਲੈਕੇ ਆ ਰਹੇ ਹਨ | ਦੱਸ ਦਈਏ ਕਿ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ | ” ਏ ਕੇਅ ” ਨੇ ਇੰਸਟਾਗ੍ਰਾਮ ਤੇ ਇਸ ਗੀਤ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਇਸ ਗੀਤ ਬਾਰੇ ਜਾਣਕਾਰੀ ਦਿੱਤੀ | ਜਿੱਥੇ ਕਿ ਇਸ ਗੀਤ ਨੂੰ ” ਏ ਕੇਅ ” ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਇਸ ਗੀਤ ਦੇ ਬੋਲ ” ਮੀਤ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀ ਕਿਡ ” ਨੇ ਦਿੱਤਾ ਹੈ |

View this post on Instagram

Teqser Out Now , here is the youtube link ‭ https://youtu.be/JbqGxj9_zsQ share support spread , Teaser kiwe the lgya ? Gana share krna sab ne ???

A post shared by A-Kay (@akaynation) on

” ਏ ਕੇਅ ” ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਫੈਨਸ ਵੱਲੋਂ ਕਾਫੀ ਪਿਆਰ ਮਿਲੇਗਾ | ” ਏ ਕੇਅ ” ਇਸ ਤੋਂ ਪਹਿਲਾ ਵੀ ਕਾਫੀ ਸਾਰੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ” ਬ੍ਰਾਉਨ ਬੁਆਏ , ਚੰਗਾ ਮਾੜਾ ਟਾਈਮ , ਹਾਂ ਨਾਂ ਕਰੇ ” ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ |

ਕੁਝ ਮਹੀਨੇ ਪਹਿਲਾ ਇਹਨਾਂ ਦਾ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਹੰਝੂ ” ਅਤੇ ਇਸ ਗੀਤ ਨੂੰ ਵੀ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ ਦੱਸ ਦਈਏ ਕਿ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 10 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਹ ਇਕ ਸੈਡ ਗੀਤ ਹੈ |