
ਗੈਰੀ ਸੰਧੂ ਦਾ ਗੀਤ ‘ਲਵ ਯੂ ਜੱਟਾ’ punjabi song ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਪੂਰਾ ਗੀਤ ਤੁਸੀਂ ਪੰਦਰਾਂ ਅਕਤੂਬਰ ਨੂੰ ਵੇਖ ਸਕਦੇ ਹੋ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੀਡਿਓ ਸਾਂਝੇ ਕਰਨ ਵਾਲੇ ਗੈਰੀ ਸੰਧੂ ਨੇ ਇਸ ਨਵੇਂ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਹੋਏ ਆਪਣੇ ਇਸ ਨਵੇਂ ਗੀਤ ‘ਲਵ ਯੂ ਜੱਟਾ’ ਬਾਰੇ ਦੱਸਿਆ ਹੈ |
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੀਤ ਦੇ ਬੋਲ ਸਾਂਝਾ ਕਰਦੇ ਹੋਏ ਇਸ ਗੀਤ ਨੂੰ ਗਾ ਕੇ ਵੀ ਸੁਣਾਇਆ ।ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਖੁਦ ਹੀ ਲਿਖੇ ਨੇ ਅਤੇ ਸੰਗੀਤਬੱਧ ਵੀ ਖੁਦ ਹੀ ਕੀਤਾ ਹੈ । ਗੀਤ ਦਾ ਵੀਡਿਓ ਸੁੱਖ ਸੰਘੇੜਾ ਨੇ ਬਣਾਇਆ ਹੈ ਅਤੇ ਜਲਦ ਹੀ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਹੀ ਗੈਰੀ ਸੰਧੂ ਇਸ ਗੀਤ ਦਾ ਪ੍ਰਮੋਸ਼ਨ ਕਰਨ ‘ਚ ਜੁਟੇ ਹੋਏ ਨੇ ।
ਇਸ ਵੀਡਿਓ ਨੂੰ ਇੰਸਟਾਗ੍ਰਾਮ ‘ਤੇ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਫੈਨਸ ਦਾ ਸਹਿਯੋਗ ਮੰਗਿਆ ਹੈ ਅਤੇ ਵੀਡਿਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ ।ਗੈਰੀ ਸੰਧੂ ਨੇ ਆਪਣੇ ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਜੱਟੀ ਇੱਕ ਮੁੰਡੇ ਨੂੰ ਇੰਪ੍ਰੈੱਸ ਕਰਨ ਲਈ ਕੀ –ਕੀ ਯਤਨ ਕਰਦੀ ਹੈ ਅਤੇ ਆਪਣੀ ਫਿਗਰ ਅਤੇ ਸੁੱਹਪਣ ਨੂੰ ਬਰਕਰਾਰ ਰੱਖਣ ਲਈ ਜਿਮ ਦਾ ਸਹਾਰਾ ਵੀ ਲੈਂਦੀ ਹੈ । ਇਹੀ ਨਹੀਂ ਉਨ੍ਹਾਂ ਨੇ ਆਪਣੇ ਇਸ ਗੀਤ ‘ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਇੱਕ ਪ੍ਰੇਮਿਕਾ ਆਪਣੀ ਹਾਲਤ ਬਿਆਨ ਕਰਦੀ ਹੈ ਅਤੇ ਇਹੀ ਅਰਜੋਈ ਕਰਦੀ ਹੈ ਕਿ ਜਿਸ ਤਰ੍ਹਾਂ ਦੀ ਪਿਆਰ ‘ਚ ਪੈ ਕੇ ਉਸ ਦੀ ਹਾਲਤ ਹੋ ਗਈ ਹੈ ਉਸ ਤਰ੍ਹਾਂ ਜੱਟ ਦੀ ਵੀ ਹੋ ਜਾਵੇ । ਗੈਰੀ ਸੰਧੂ ਦਾ ਇਹ ਗੀਤ ਰੋਮਾਂਟਿਕ ਗੀਤ ਹੈ । ਗੀਤ ਦਾ ਟੀਜ਼ਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਪੂਰਾ ਗੀਤ ਪੰਦਰਾਂ ਅਕਤੂਬਰ ਨੂੰ ਰਿਲੀਜ਼ ਹੋਵੇਗਾ ।ਪੂਰਾ ਗੀਤ ਵੇਖਣ ਲਈ ਅਜੇ ਤੁਹਾਨੂੰ ਥੋੜੇ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ।