ਦੋ ਪਲ ਦੀ ਨਰਾਜ਼ਗੀ ਇੱਕ ਪਲ ‘ਚ ਮਿਟ ਜਾਏ, ਜੇ ਤੂੰ ਇੱਕ ਵਾਰੀ ਆ ਕੇ ਮੇਰੇ ਸੀਨੇ ਨਾਲ ਲਿਪਟ ਜਾਏ, ਖਾਨ ਸਾਬ
ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਉੱਚਾ ਨਾਮ ਕਮਾਉਣ ਵਾਲੇ ਗਾਇਕ khan saab ” ਖਾਨ ਸਾਬ ” ਦੀ ਗੱਲ ਕਰੀਏ ਤਾਂ ਅੱਜ ਓਹਨਾ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ | ਪਿੱਛੇ ਹੀ ਇਹਨਾਂ ਦਾ ਇੱਕ ਗੀਤ punjabi song ” ਜ਼ਿੰਦਗੀ ਹੈ ਤੇਰੇ ਨਾਲ ” ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਸੀ ਅਤੇ ਉਸ ਗੀਤ ਦੀ ਸਫਲਤਾ ਤੋਂ ਬਾਅਦ ਖਾਨ ਸਾਬ ਜਲਦੀ ਇੱਕ ਹੋਰ ਗੀਤ ਲੈਕੇ ਆ ਰਹੇ ਹਨ ਜਿਸਦਾ ਨਾਮ ਹੈ ” ਨਾਰਾਜ਼ਗੀ ” ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ |

ਟੀਜ਼ਰ ਵਿੱਚ ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ ” ਦੋ ਪਲ ਦੀ ਨਾਰਾਜ਼ਗੀ ਇੱਕ ਪਲ ‘ਚ ਮਿਟ ਜਾਏ, ਜੇ ਤੂੰ ਇੱਕ ਵਾਰੀ ਆ ਕੇ ਮੇਰੇ ਸੀਨੇ ਨਾਲ ਲਿਪਟ ਜਾਏ ‘ | ਇਸ ਗੀਤ ਦੇ ਬੋਲ ” ਨਿਰਮਾਣ ” ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰਿੰਸ 810 ” ਵੱਲੋਂ ਦਿੱਤਾ ਗਿਆ ਹੈ | ਇੱਕ ਗੱਲ ਹੋਰ ਬਹੁਤ ਖਾਸ ਹੈ ਕਿ ਕਮਲ ਖਾਨ ਆਪਣੀ ਗਾਇਕੀ ਲਈ ਤਾਂ ਮਸ਼ਹੂਰ ਹੀ ਹਨ ਅਤੇ ਨਾਲ ਹੀ ਉਹ ਕਈ ਮਸ਼ਹੂਰ ਕਲਾਕਾਰਾਂ ਦੀ ਅਵਾਜ ਦੀ ਨਕਲ ਕਰਨ ਲਈ ਵੀ ਜਾਣੇ ਜਾਂਦੇ ਹਨ ਅਤੇ ਇਹਨਾਂ ਦੀ ਇਸ ਨਕਲ ਦੀਆ ਕਈ ਸਾਰੀਆਂ ਵੀਡੀਓ ਵੀ ਯੂਟਿਊਬ ਤੇ ਹਨ ਜਿਸ ਵਿੱਚ ਇਹਨਾਂ ਨੇਂ ਪੰਜਾਬ ਦੇ ਕਈ ਨਾਮੀ ਕਲਾਕਾਰ ਜਿਵੇਂ ਕਿ ” ਵਡਾਲੀ ਭਰਾ , ਕੁਲਦੀਪ ਮਾਣਕ , ਮੋਹੰਮਦ ਸਦੀਕ ਅਤੇ ਹੋਰ ਵੀ ਕਈ ਕਲਾਕਾਰ ਹਨ ਜਿਨ੍ਹਾਂ ਅਵਾਜ ਦੀ ਵਿੱਚ ਓਹਨਾ ਦੇ ਗੀਤ ਬੜੇ ਹੀ ਬਾਖੂਬੀ ਤਰੀਕੇ ਨਾਲ ਗਏ ਹਨ |