ਪਰਮੀਸ਼ ਵਰਮਾ ਦੇ ਨਵੇਂ ਗੀਤ ” ਚਿੜੀ ਉੱਡ ਕਾਂ ਉੱਡ ” ਦਾ ਟੀਜ਼ਰ ਹੋਇਆ ਰਿਲੀਜ, ਵੇਖੋ ਟੀਜ਼ਰ

Written by Anmol Preet

Published on : August 20, 2018 11:44
ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਅਤੇ ਸੱਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ parmish verma ਆਪਣੇ ਫੈਨਸ ਲਈ ਹਰ ਵਾਰ ਕੁੱਝ ਵੱਖਰਾ ਲੈਕੇ ਆਉਂਦੇ ਹਨ | ਧੱਕ ਚੈਮਪੀਅਨ ਪਰਮੀਸ਼ ਵਰਮਾ ਦੇ ਅੱਜ ਤੱਕ ਜਿੰਨੇ ਵੀ ਗੀਤ ਆਏ ਹਨ ਸੱਭ ਨੂੰ ਲੋਕਾਂ ਦੁਆਰਾ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ | ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਇੱਕ ਹੋਰ ਨਵੇਂ ਗੀਤ punjabi song ” ਚਿੜੀ ਉੱਡ ਕਾਂ ਉੱਡ ” ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ ਅਤੇ ਇਹ ਪੂਰਾ ਗੀਤ 25 ਅਗਸਤ ਨੂੰ ਰਿਲੀਜ ਹੋਣ ਜਾ ਰਿਹਾ ਹੈ | ਫੈਨਸ ਵੱਲੋਂ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇੰਸਟਾਗ੍ਰਾਮ ਤੇ ਬਹੁਤ ਸਾਰੇ ਲੋਕਾਂ ਵੱਲੋਂ ਕਾਫੀ ਵਧੀਆ ਕਾਮੈਂਟ ਵੀ ਕੀਤੇ ਗਏ ਹਨ |

Here’s the Teaser #ChirriUddKaaUdd, Full Song Next Saturday #25thAug 💖 Comment te Share kareyo Zaroor. Thank Ju and Love Juice

A post shared by Parmish Verma (@parmishverma) on

ਇਸ ਗੀਤ ਦੇ ਬਾਰੇ ਤਾਂ ਇਹਨਾਂ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਦੋ ਹਫਤੇ ਪਹਿਲਾ ਹੀ ਦੱਸ ਦਿੱਤਾ ਸੀ | ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਇਹ ਜਾਹਿਰ ਹੈ ਕਿ ਇਸਦੀ ਵੀਡੀਓ ਵਿਦੇਸ਼ ਵਿੱਚ ਸ਼ੂਟ ਕੀਤੀ ਗਈ ਹੈ | ਜਿੱਥੇ ਕਿ ਇਸ ਗੀਤ ਦੇ ਬੋਲ ਲਾਡੀ ਚਾਹਲ ਨੇਂ ਲਿਖੇ ਹਨ ਓਥੇ ਹੀ ਇਸ ਦਾ ਮਿਊਜ਼ਿਕ ” ਐਮ ਵੀ ” ਵੱਲੋ ਦਿੱਤਾ ਗਈ ਹੈ | ਲੋਕਾਂ ਵੱਲੋਂ ਇਸ ਗੀਤ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ |

ਹਾਲ ਹੀ ਵਿੱਚ ਇਹਨਾਂ ਦਾ ਗੀਤ ” ਰੋਂਦੀ ” ਰਿਲੀਜ ਹੋਇਆ ਸੀ ਜੋ ਕਿ ਇੱਕ ਸੇਡ ਗੀਤ ਸੀ ਅਤੇ ਉਸ ਦਿਨ ਇਹਨਾਂ ਦਾ ਜਨਮ ਦਿਨ ਵੀ ਸੀ | ਇਸ ਗੀਤ ਨੂੰ ਵੀ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਪਸੰਦ ਕੇਤਾ ਗਿਆ ਸੀ | ਇਸ ਗੀਤ ਦੇ ਬੋਲ ਸਨੀ ਡੱਬ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ | ਪਰਮੀਸ਼ ਵਰਮਾ ਨੇ ਆਪ ਹੀ ਇਸਨੂੰ ਡਾਇਰੈਕਟ ਕੀਤਾ ਸੀ | ਇਸ ਗੀਤ punjabi ਸੋਂਗ ਨੂੰ ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ | ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ|Be the first to comment

Leave a Reply

Your email address will not be published.


*