ਰਣਜੀਤ ਬਾਵਾ ਲੈਕੇ ਆ ਰਹੇ ਆਪਣਾ ਨਵਾਂ ਗੀਤ ” ਵੀਕਐਂਡ “, ਵੇਖੋ ਟੀਜ਼ਰ
” ਰਣਜੀਤ ਬਾਵਾ ” ਮੁੜ ਤੋਂ ਆ ਰਹੇ ਹਨ ਆਪਣੇ ਨਵੇਂ ਗੀਤ ” ਵੀਕਐਂਡ ” punjabi song ਨਾਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰਣਜੀਤ ਬਾਵਾ ਦਾ ਇਹ ਗੀਤ 19 ਸਤੰਬਰ ਨੂੰ ਰਿਲੀਜ ਹੋਣ ਜਾ ਰਿਹਾ ਹੈ | ਇਸ ਗੀਤ ਦੀ ਜਾਣਕਾਰੀ ਓਹਨਾ ਨੇਂ ਆਪਣੇ ਇੰਸਟਾਗ੍ਰਾਮ ਪੇਜ ਤੇ ਇਸ ਗੀਤ ਦਾ ਟੀਜ਼ਰ ਸਾਂਝਾ ਕਰਦੇ ਹੋਏ ਸੱਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਦੇ ਬੋਲ ” ਰਾਵ ਹਾਂਜਰਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਦਾ ਮਿਊਜ਼ਿਕ ” ਸਨੈਪੀ ” ਦੁਆਰਾ ਤਿਆਰ ਕੀਤਾ ਗਿਆ ਹੈ | ਇਹ ਗੀਤ ਵੀ ‘ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ’ ਵਾਲਾ ਕਨਸੈਪਟ ਹੀ ਲੱਗ ਰਿਹਾ ਹੈ ਜਿਸ ‘ਚ ਰਣਜੀਤ ਬਾਵਾ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਬੜੇ ਔਖੇ ਤੇਰੇ ਨਾਲ ਨਿੱਭਣੇ ਯਾਰਾਨੇ’ ਹੁਣ ਇਹ ਯਾਰਾਨੇ ਨਿਭਾਉਣ ਲਈ ਰਣਜੀਤ ਬਾਵਾ ਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਨੇ ਇਹ ਤਾਂ ਉਹੀ ਬਿਤਹਰ ਤਰੀਕੇ ਨਾਲ ਦੱਸ ਸਕਦੇ ਨੇ ।

ਪਰ ਇਸ ਗੀਤ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸੱਕਦਾ ਹੈ ਕਿ ਇਸ ਗੀਤ ‘ਚ ਰਣਜੀਤ ਬਾਵਾ ਨੇ ਆਪਣੀ ਕਿਸੇ ਗਰਲ ਫਰੈਂਡ ਦਾ ਜ਼ਿਕਰ ਕੀਤਾ ਹੈ । ਜਿਸ ਦੇ ਨਾਜ਼ ਨੱਖਰੇ ਚੁੱਕਣ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ | ਰਣਜੀਤ ਬਾਵਾ ਇਸ ਤੋਂ ਪਹਿਲਾ ਵੀ ਕਈ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਯਾਰੀ ਚੰਡੀਗੜ੍ਹ ਵਾਲੀਏ , ਸ਼ੇਰ ਮਾਰਨਾ , ਮੇਰੀ ਸਰਦਾਰਨੀਏ , ਮਿੱਟੀ ਦਾ ਬਾਵਾ” ਆਦਿ ਇਹਨਾਂ ਸੱਭ ਗੀਤਾਂ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ | ਟੀਜ਼ਰ ਵੇਖਣ ਤੋਂ ਬਾਅਦ ਫੈਨਸ ਵੱਲੋਂ ਹੁਣ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ | ਰਣਜੀਤ ਬਾਵਾ ਵੀ ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਕਿ ਓਹਨਾ ਦੇ ਇਸ ਗੀਤ ਨੂੰ ਫੈਨਸ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ |