“ਸਤਿੰਦਰ ਸਰਤਾਜ” ਨੇਂ ਆਪਣੇ ਨਵੇਂ ਆ ਰਹੇ ਗੀਤ ” ਦਿਲ ਨਹੀਓਂ ਤੋੜੀਦਾ ” ਦਾ ਟੀਜ਼ਰ ਕੀਤਾ ਸਾਂਝਾ




ਅੱਜ ਆਪਾਂ ਗੱਲ ਕਰ ਰਹੇ ਹਾਂ ਮਸ਼ਹੂਰ ਸੂਫ਼ੀਆਨਾ ਸੰਗੀਤ punjabi song ਦੇ ਸਰਤਾਜ “ਸਤਿੰਦਰ ਸਰਤਾਜ” ਦੀ ਜਿਹਨਾ ਨੇ ਆਪਣੇ ਸੂਫ਼ੀਆਨਾ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਗਾਇਕੀ ਨੂੰ ਇੱਕ ਉਚਾ ਦਰਜਾ ਦੇ ਦਿੱਤਾ ਹੈ | ਇਹਨਾਂ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਏ ਹਨ ਉਹਨਾਂ ਨੂੰ ਸੁਨਣ ਨਾਲ ਰੂਹਾਨੀ ਸਕੂਨ ਮਿਲਦਾ ਹੈ | “ਸਤਿੰਦਰ ਸਰਤਾਜ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੇ ਨਵੇਂ ਆ ਰਹੇ ਗੀਤ ” ਦਿਲ ਨਹੀਓਂ ਤੋੜੀਦਾ ” ਦਾ ਟੀਜ਼ਰ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ | ਜਿਥੇ ਕਿ ਇਸ ਗੀਤ ਨੂੰ “ਸਤਿੰਦਰ ਸਰਤਾਜ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਆਪ ਹੀ ਲਿਖੇ ਹਨ | ਇਸ ਗੀਤ ਨੂੰ ਮਿਊਜ਼ਿਕ ” ਜਤਿੰਦਰ ਸਾਹ ” ਦੁਆਰਾ ਦਿੱਤਾ ਗਿਆ ਹੈ |

ਹੁਣ ਇੰਤਜਾਰ ਹੈ ਸਤਿੰਦਰ ਸਰਤਾਜ satinder sartaj ਦੇ ਬੇਹੱਦ ਖੂਬਸੂਰਤ ਅਵਾਜ਼ ਦੇ ਨਾਲ ਇਸ ਪੂਰੇ ਗੀਤ ਦਾ | ਇਹ ਗੀਤ ਕਦੋ ਪੂਰਾ ਸੁਨਣ ਨੂੰ ਮਿਲੇਗਾ ਇਸ ਬਾਰੇ ਕੋਈ ਡੇਟ ਬਾਰੇ ਨਹੀਂ ਦੱਸਿਆ ਗਿਆ ਹੈ | ਅਤੇ ਬਹੁਤ ਜਲਦ ਹੀ ਸਰਤਾਜ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਹਨਾਂ ਦੇ ਇਸ ਗੀਤ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਨਵਾਂ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਉੱਡਾਰੀਆਂ ” ਇਸ ਗੀਤ ਨੂੰ ਵੀ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਪਸੰਦ ਕੀਤਾ ਗਿਆ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਸਤਿੰਦਰ ਸਰਤਾਜ ” ਨੇਂ ਖੁਦ੍ਹ ਲਿਖੇ ਹਨ