ਸਿੱਧੂ ਮੂਸੇਵਾਲਾ ਲੈਕੇ ਆ ਰਿਹਾ ਹੈ ਆਪਣਾ ਨਵਾਂ ਗੀਤ ” ਰਸ਼ੀਅਨ ਟੈਂਕ ” ਟੀਜ਼ਰ ਕੀਤਾ ਸਾਂਝਾ
ਮਸ਼ਹੂਰ ਪੰਜਾਬੀ ਗਾਇਕ ” ਸਿੱਧੂ ਮੂਸੇਵਾਲਾ ” ਆਪਣੇ ਨਵੇਂ ਪੰਜਾਬੀ ਗੀਤ ” ਰਸ਼ੀਅਨ ਟੈਂਕ ” ਨਾਲ ਜਲਦ ਹੀ ਸਭ ਦੇ ਦਰਮਿਆਨ ਹਾਜਿਰ ਹੋਣ ਜਾ ਰਹੇ ਹਨ | ਇਸ ਗੀਤ ਨੂੰ ” ਖੁਸ਼ ਰੋਮਾਣਾ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਸਿੱਧੂ ਮੂਸੇਵਾਲਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਦਾ ਮਿਊਜ਼ਿਕ ” ਬਿਗ ਬਰਡ ” ਦੁਆਰਾ ਤਿਆਰ ਕੀਤਾ ਗਿਆ ਹੈ | ਇਸਦੀ ਜਾਣਕਾਰੀ ” ਸਿੱਧੂ ਮੂਸੇਵਾਲਾ ” ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇਸ ਗੀਤ ਦਾ ਟੀਜ਼ਰ ਸਾਂਝਾ ਕਰਦੇ ਹੋਏ ਸਭ ਨਾਲ ਸਾਂਝੀ ਕੀਤੀ ਹੈ | ਇਹ ਗੀਤ 30 ਸਤੰਬਰ ਨੂੰ ਰਿਲੀਜ ਹੋਵੇਗਾ | ਸਿੱਧੂ ਮੂਸੇਵਾਲਾ ਨੇ ਆਪਣੇ ਦੋ ਹਜ਼ਾਰ ਸਤਾਰਾਂ ‘ਚ ਆਪਣੇ ਸੰਗੀਤਕ ਕਰੀਅਰ ਨੂੰ ਗੀਤ ‘ਉੱਚੀਆਂ ਗੱਲਾਂ’ , ‘ਜੀ ਵੈਗਨ’ ਅਤੇ ਲਾਈਫ ਸਟਾਈਲ’ ਗੀਤਾਂ ਨਾਲ ਸ਼ੁਰੂ ਕੀਤਾ ਅਤੇ ਸ਼ੋਸ਼ਲ ਮੀਡੀਆ ‘ਤੇ ਇਹ ਗੀਤ ਏਨੇ ਮਕਬੂਲ ਹੋਏ ਕਿ ਸਿੱਧੂ ਮੂਸੇਵਾਲਾ ਨੂੰ ਇਨਾਂ ਗੀਤਾਂ ਨੇ ਰਾਤੋ ਰਾਤ ਕਾਮਯਾਬ ਗਾਇਕਾਂ ਦੀ ਕਤਾਰ ‘ਚ ਲਿਆ ਕੇ ਖੜਾ ਕਰ ਦਿੱਤਾ ।

View this post on Instagram

HUMBLE MUSIC PRESENTS *RUSSIAN TANK* (KHUSH ROMANA FT SIDHU MOOSE WALA) (TEASER ) Lyrics✏: SIDHU MOOSE WALA Music?: BYG BYRD Video ?: TEGGY LABEL : HUMBLE MUSIC https://youtu.be/ZjfvaPTP6Ic

A post shared by Sidhu Moosewala (ਮੂਸੇ ਆਲਾ) (@sidhu_moosewala) on

ਉਨ੍ਹਾਂ ਦਾ ਅਸਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਹੈ ।ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਤੌਰ ‘ਤੇ ਜਾਣੇ ਜਾਣ ਲੱਗ ਪਏ ।ਉਨ੍ਹਾਂ ਨੇ ਆਪਣੀ ਬੀ.ਏ. ਦੀ ਪੜਾਈ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਇੰਜੀਨੀਅਰਿੰਗ ਤੋਂ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ । ਹਾਲ ਹੀ ਵਿਚ ਇਹਨਾਂ ਉਨ੍ਹਾਂ ਨੇ ਫਿਲਮ ‘ਡਾਕੂਆਂ ਦਾ ਮੁੰਡਾ’ ‘ਚ ਵੀ ਇੱਕ ਗੀਤ ਗਾਇਆ ਜਿਸਦਾ ਨਾਮ ਹੈ ” ਡਾਲਰ ” | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 28 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |