ਵੇਖੋ ਇੱਕ ਮਿਹਨਤੀ ਮਹਿਲਾ ਦੀ ਕਹਾਣੀ ‘ਦੀ ਕੈਨੇਡਾ ਟਰੱਕਿੰਗ ਸ਼ੋਅ’ ਵਿੱਚ

author-image
Anmol Preet
New Update
NULL

ਹਰ ਰੋਜ ਔਰਤਾਂ ਦੀ ਬਹਾਦਰੀ ਅਤੇ ਮਿਹਨਤ ਦੇ ਕਿੱਸੇ ਸੁਨਣ ਨੂੰ ਮਿਲਦੇ ਹਨ ਜਿਸ ਕਰਨ ਬਹੁਤ ਸਾਰੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਕਹਿਣ ਦਾ ਭਾਵ ਹੈ ਕਿ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਅਤੇ ਹਰ ਕੰਮ ਕਰਨ ਵਿਚ ਸਮਰੱਥ ਹਨ ਕੁਝ ਅਜਿਹਾ ਹੀ ਸਾਹਮਣੇ ਆਇਆ ਪੀਟੀਸੀ ਪੰਜਾਬੀ ਦੇ ਸ਼ੋਅ " ਦੀ ਕੈਨੇਡਾ ਟਰੱਕਿੰਗ ਸ਼ੋਅ " ਦੌਰਾਨ ਜਿੱਥੇ ਕਿ ਇੱਕ ਔਰਤ ਨੇਂ ਇਹ ਸਾਬਿਤ ਕਰ ਦਿੱਤਾ ਕਿ ਕੋਈ ਵੀ ਕੰਮ ਔਖਾ ਜਾਂ ਸੌਖਾ ਨਹੀਂ ਹੁੰਦਾ ਬੱਸ ਉਸ ਕੰਮ ਨੂੰ ਕਰਨ ਲਈ ਮਿਹਨਤ ਅਤੇ ਲਗਨ ਦੀ ਜਰੂਰਤ ਹੁੰਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਨ ਜੋ ਕਿ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਇੱਕ ਟਰੱਕ ਡਰਾਈਵਰ ਹੈ ਜੀ ਹਾਂ ਸੁਨ ਕੇ ਅਜੀਬ ਲੱਗਿਆ ਹੋਵੇਗਾ ਪਰ ਇਹ ਸੱਚ ਹੈ |

 

ਸ਼ੋਅ ਦੇ ਦੌਰਾਨ ਉਸਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਹ ਇੱਕ ਟਰੱਕ ਡਰਾਈਵਰ ਹੈ ਅਤੇ ਹਮੇਸ਼ਾ ਡਰਾਈਵਿੰਗ ਨਿਯਮਾਂ ਦੀ ਪਾਲਣਾ ਕਰਦੀ ਹੈ ਜੇਕਰ ਦੋ ਟਰੱਕ ਪਿੱਛੇ ਆ ਰਹੇ ਹਨ ਤਾਂ ਉਹ ਹਮੇਸ਼ਾ ਆਪਣਾ ਟਰੱਕ ਸਾਈਡ ਤੇ ਕਰਕੇ ਉਹਨਾਂ ਨੂੰ ਅੱਗੇ ਨਿਕਲਣ ਲਈ ਰਸਤਾ ਦਿੰਦੀ ਹੈ | ਨਾਲ ਹੀ ਉਹਨਾਂ ਨੇਂ ਸਮਾਜ ਦੀਆਂ ਔਰਤਾਂ ਨੂੰ ਇਹ ਸਿਨੇਹਾ ਦਿੱਤਾ ਕਿ ਕੋਈ ਵੀ ਕੰਮ ਔਖਾ ਨਹੀਂ ਹੈ ਅਗਰ ਮੈਂ ਟਰੱਕ ਚਲਾ ਸਕਦੀ ਹਾਂ ਤਾਂ ਤੁਸੀਂ ਵੀ ਇਸ ਕੰਮ ਨੂੰ ਆਪਣਾ ਸਕਦੇ ਹੋ |

publive-image

 

ਇਸ ਔਰਤਾਂ ਦੀ ਇਹ ਕਹਾਣੀ ਉਹਨਾਂ ਔਰਤਾਂ ਨੂੰ ਪ੍ਰੇਰਿਤ ਕਰਦੀ ਹੈ ਜੋ ਕਿ ਅਜਿਹੇ ਕਿੱਤੇ ਨੂੰ ਕਰਨ ਲਈ ਹਮੇਸ਼ਾ ਝਿਜਕਦੀਆਂ ਹਨ | ਜੇਕਰ ਤੁਸੀਂ ਵੀ ਇਸ ਕੀਤੇ ਨੂੰ ਅਪਣਾਉਣਾ ਚਾਉਂਦੇ ਹੋ ਜਾਂ ਅਜਿਹੀਆਂ ਹੋਰ ਕਹਾਣੀਆਂ ਬਾਰੇ ਜਾਨਣਾ ਚਾਉਂਦੇ ਹੋ ਤਾਂ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ | ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |

latest-world-news canada-news latest-canada-news ptc-punjabi-canada latest-punjabi-entertainment ptc-punjabi-canada-program punjabi-music-industry ptc-the-canada-trucking-show
Advertisment