ਮਿਸੀਸਾਗਾ ‘ਚ ਹੋਏ ਭਿਆਨਕ ਸੜ੍ਹਕ ਹਾਦਸੇ ‘ਚ ਹਸਪਤਾਲ ਦਾਖਲ ਤੀਸਰੇ ਵਿਅਕਤੀ ਦੀ ਹੋਈ ਮੌਤ

Written by Ragini Joshi

Published on : October 14, 2020 1:53
ਮਿਸੀਸਾਗਾ 'ਚ ਹੋਏ ਭਿਆਨਕ ਸੜ੍ਹਕ ਹਾਦਸੇ 'ਚ ਹਸਪਤਾਲ ਦਾਖਲ ਤੀਸਰੇ ਵਿਅਕਤੀ ਦੀ ਹੋਈ ਮੌਤ

ਮੇਜਰ ਕੌਲੀਜ਼ਨ ਬਿਊਰੋ ਦੇ ਜਾਂਚਕਰਤਾ ਮਿਸੀਸਾਗਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਦੀ ਜਾਂਚ ਕਰ ਰਹੇ ਹਨ।

ਪੁਲਸ ਮੁਤਾਬਕ, ਵੀਰਵਾਰ, 8 ਅਕਤੂਬਰ, 2020, ਸਵੇਰੇ 7 ਵਜੇ ਤੋਂ ਬਾਅਦ, ਮਿਸੀਸਾਗਾ ਸ਼ਹਿਰ ਦੇ ਮੈਕਲਾਘਲਿਨ ਰੋਡ ਅਤੇ ਹਾਈਵੇ 407 ਤੇ ਜਾਣ ਲਈ ਪੁਲਿਸ ਨੂੰ ਇੱਕ ਸਿਲਵਰ ਹੌਂਡਾ ਸਿਵਿਕ ਅਤੇ ਇੱਕ ਲਾਲ ਮਰਸੀਡੀਜ਼ ਬੈਂਜ ਨਾਲ ਸਬੰਧਤ ਦੋ ਵਾਹਨਾਂ ਦੀ ਟੱਕਰ ਹੋਈ ਸੀ।

ਹੌਂਡਾ ਸਿਵਿਕ ਬਰੈਂਪਟਨ ਦੇ ਇੱਕ 21 ਸਾਲਾ ਵਿਅਕਤੀ ਦੁਆਰਾ ਸੰਚਾਲਿਤ ਕੀਤੀ ਗਈ ਸੀ ਅਤੇ ਉਸ ਵਿੱਚ ਇੱਕ 23 ਸਾਲਾਂ ਦੀ ਲੜਕੀ ਅਤੇ 19 ਸਾਲਾਂ ਦੀ ਇੱਕ ਲੜਕੀ ਸੀ। 19 ਸਾਲਾ ਲੜਕੀ ਨੂੰ ਘਟਨਾ ਸਥਾਨ ‘ਤੇ ਮਿ੍ਰਤਕ ਐਲਾਨ ਦਿੱਤਾ ਗਿਆ।

ਮਰਸਡੀਜ਼ ਬੈਂਜ਼ ਬਰੈਂਪਟਨ ਦੇ ਇੱਕ 66 ਸਾਲਾ ਵਿਅਕਤੀ ਦੁਆਰਾ ਚਲਾਈ ਜਾ ਰਹੀ ਸੀ ਅਤੇ ਇਸ ਤੋਂ ਇਲਾਵਾ ਇੱਕ 39 ਸਾਲਾ ਮਹਿਲਾ, ਇੱਕ 38 ਸਾਲਾ ਆਦਮੀ, ਅਤੇ ਇੱਕ 64 ਸਾਲਾ ਮਹਿਲਾ ਗੱਡੀ ‘ਚ ਸਵਾਰ ਸਨ। 64 ਸਾਲਾ ਮਹਿਲਾ ਨੂੰ ਘਟਨਾ ਸਥਾਨ ‘ਤੇ ਮਿ੍ਰਤਕ ਐਲਾਨ ਦਿੱਤਾ ਗਿਆ।

ਬਾਕੀ ਹੋਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸ਼ਨੀਵਾਰ, 10 ਅਕਤੂਬਰ, 2020 ਨੂੰ, 66 ਸਾਲਾ ਵਿਅਕਤੀ ਨੂੰ ਹਸਪਤਾਲ ਵਿੱਚ ਮਿ੍ਰਤਕ ਐਲਾਨ ਦਿੱਤਾ ਗਿਆ।

ਚੀਫ ਨਿਸ਼ਾਨ ਦੁਰਯੱਪਾਹ ਨੇ ਕਿਹਾ, “ਪੀਲ ਰੀਜਨਲ ਪੁਲਿਸ ਦੇ ਸਾਰੇ ਅਫ਼ਸਰਾਂ ਵੱਲੋਂ ਅਸੀਂ ਉਨ੍ਹਾਂ ਪਰਿਵਾਰਾਂ ਅਤੇ ਦੋਸਤਾਂ ਨਾਲ ਹਮਦਰਦੀ ਜਤਾਉਂਦੇ ਹਾਂ ਜਿਹੜੇ ਇਸ ਬਹੁਤ ਦੁਖਦਾਈ ਟੱਕਰ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ।”