ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ ਕਮਲ ਖਾਨ ਦੇ ਗੀਤ ” ਆਵਾਜ਼ ” ਦੇ ਬੋਲ




” ਐਮੀ ਵਿਰਕ “punjabi singer ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ” ਕਿਸਮਤ ” ਦੇ ਗੀਤ ” ਕੌਣ ਹੋਏਗਾ ” ਅਤੇ ” ਪਸੰਦ ਜੱਟ ਦੀ ” ਤੋਂ ਬਾਅਦ ਹੁਣ ਇਸਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਅਵਾਜ ” ਜਿਸਨੂੰ ਕਿ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਇਹ ਬਹੁਤ ਹੀ ਰੋਮੈਂਟਿਕ ਗੀਤ ਹੈ | ਇਸ ਗੀਤ ਨੂੰ ਗਾਇਕ kamal khan ” ਕਮਲ ਖਾਨ ” ਨੇਂ ਆਪਣੀ ਅਵਾਜ ਨਾਲ ਸ਼ਿੰਗਾਰਿਆ ਹੈ | ਜਿੱਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ” ਬੀ ਪ੍ਰਾਕ ” ਦੁਆਰਾ ਦਿੱਤਾ ਗਿਆ ਹੈ | ਇਸ ਦੀ ਜਾਣਕਾਰੀ ” ਸਰਗੁਣ ਮਹਿਤਾ ” ਅਤੇ ” ਐਮੀ ਵਿਰਕ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਗੀਤ ਦੀ ਵੀਡੀਓ ਦੁਆਰਾ ਨਾਲ ਸੱਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਅਤੇ ਦਿਲ ਨੂੰ ਛੁਹਣ ਵਾਲੇ ਹਨ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਤੇਰੀ ਅੱਖੀਆਂ ‘ਚ ਨੂਰ ਕਿੰਨਾ ਸਾਰਾ ਗੱਲਾਂ ‘ਚ ਸਕੂਨ ਸੀ ਸੱਜਣਾ |
ਮੈਨੂੰ ਲੱਗਿਆ ਅੱਲਾ ਨੇਂ ਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸੱਜਣਾ |

ਇਸ ਗੀਤ ਤੋਂ ਪਹਿਲਾ ਵੀ ਇਸ ਫ਼ਿਲਮ ਦੇ ਦੋ ਗੀਤ ਰਿਲੀਜ ਹੋ ਚੁੱਕੇ ਹਨ ਜਿਸ ਵਿੱਚੋਂ ਪਹਿਲਾ ਗੀਤ ” ਕੌਣ ਹੋਏਗਾ ” ਜੋ ਕਿ ਸੈਡ ਗੀਤ ਹੈ ਅਤੇ ਦੂਜਾ ” ਪਸੰਦ ਜੱਟ ਦੀ ” ਜੋ ਕਿ ਇੱਕ ਪਾਰਟੀ ਗੀਤ ਹੈ | ਫ਼ਿਲਮ ਦੇ ਟ੍ਰੇਲਰ ਦੇ ਨਾਲ ਇਸ ਫ਼ਿਲਮ ਦੇ ਗੀਤਾਂ ਨੂੰ ਵੀ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |