ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ‘ਤੇ ਅਨੋਖੇ ਢੰਗ ਨਾਲ ਰਚਾਇਆ ਵਿਆਹ ,ਵੇਖੋ ਵੀਡਿਓ
Punjabi wedding in Thailand (2)
Punjabi wedding in Thailand (2)

ਪੰਜਾਬੀ ਆਪਣੇ ਸ਼ੌਂਕ ਲਈ ਜਾਣੇ ਜਾਂਦੇ ਨੇ । ਵਿਦੇਸ਼ ‘ਚ ਵੀ ਪੰਜਾਬੀਆਂ ਨੇ ਮੱਲ੍ਹਾਂ ਮਾਰੀਆਂ ਹੋਈਆਂ ਨੇ ਅਤੇ ਹਰ ਖੇਤਰ ‘ਚ ਅੱਗੇ ਵਧ ਰਹੇ ਨੇ । ਸੋਸ਼ਲ ਮੀਡੀਆ ‘ਤੇ ਵਿਦੇਸ਼ ‘ਚ ਰਹਿੰਦੇ ਪੰਜਾਬੀਆਂ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਅਨੋਖੇ ਢੰਗ ਨਾਲ ਬਰਾਤ ਲਿਜਾ ਰਹੇ ਨੇ । ਥਾਈਲੈਂਡ ‘ਚ ਇਹ ਅਨੋਖਾ ਵਿਆਹ ਹੋਇਆ ਹੈ ਅਤੇ ਪੰਜਾਬੀਆਂ ਨੇ ਬਿਲਕੁਲ ਵੱਖਰੇ ਅੰਦਾਜ਼ ‘ਚ ਬਰਾਤ ਕੱਢੀ ਹੈ ।

ਹੋਰ ਵੇਖੋ :ਕੈਨੇਡਾ ਵਿੱਚ ਹਰ ਸਥਿਤੀ ਦਾ ਸਾਹਮਣਾ ਹੱਸ ਕੇ ਕਰਦੇ ਪੰਜਾਬੀ ,ਵੀਡਿਓ ਦੇਖੋ

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਲਾੜਾ ਖੁੰਭਨੁਮਾ ਕਾਰ ‘ਚ ਬੈਠਾ ਹੋਇਆ ਹੈ । ਜਦਕਿ ਪਿੱਛੇ ਆ ਰਹੀ ਬਰਾਤ ਆਟੋਨੁਮਾ ਵਹੀਕਲਾਂ ‘ਚ ਨਜ਼ਰ ਆ ਰਹੀ ਹੈ ।ਇਸ ਵਿਆਹ ਬਰਾਤੀ ਖਾਸ ਕਰਕੇ ਮਰਦ ਖਾਸ ਤਰ੍ਹਾਂ ਦੀ ਡਰੈੱਸ ‘ਚ ਨਜ਼ਰ ਆਏ ਅਤੇ ਪੈਦਲ ਚੱਲ ਰਹੇ ਸਨ ।

Punjabi wedding in Thailand (1)

ਜਦਕਿ ਔਰਤਾਂ ਪੂਰੇ ਭਾਰਤੀ ਅੰਦਾਜ਼ ‘ਚ ਆਟੋਨੁਮਾ ਵਹੀਕਲਸ ‘ਤੇ ਸਵਾਰ ਹੋ ਕੇ ਲਾੜੀ ਦੇ ਘਰ ਜਾਂਦੇ ਦਿਖਾਈ ਦਿੱਤੇ । ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵੀਡਿਓ ‘ਚ ਲਾੜਾ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਜਦਕਿ ਬਰਾਤੀ ਵੀ ਨੱਚਦੇ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

Punjabi wedding in Thailand

ਇਸ ਵੀਡਿਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡਿਓ ‘ਤੇ ਕਮੈਂਟ ਵੀ ਕਰ ਰਹੇ ਨੇ । ਇਹ ਵੀਡਿਓ ਥਾਈਲੈਂਡ ਦਾ ਦੱਸਿਆ ਜਾ ਰਿਹਾ ਹੈ ।

Punjabi wedding in Thailand