ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ : ਸਿੱਖ ਐੱਮ.ਪੀ ਟਿਮ ਉੱਪਲ ਬਣੇ Poilievre ਟੀਮ ਦੇ Deputy Leader

ਕੰਜ਼ਰਵੇਟਿਵ ਆਗੂ Pierre Poilievre ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਹਾਊਸ ਆਫਰ ਕਾਮਨਜ਼ ਲੀਡਰਸ਼ਿਪ ਟੀਮ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਇੱਕ ਸਿੱਖ ਚਿਹਰੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਰਅਸਲ, ਕੰਜਰਵੇਟਿਵ ਟੀਮ ਵਿੱਚ ਅਲਬਰਟਾ ਤੋਂ ਸਾਊਥ ਏਸ਼ੀਅਨ ਅਤੇ ਦਸਤਾਰਧਾਰੀ ਐਮਪੀ ਟਿਮ ਉੱਪਲ ਨੂੰ ਇੱਕ ਅਹਿਮ ਅਹੁਦਾ ਦਿੰਦਿਆਂ ਡਿਪਟੀ ਲੀਡਰ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ।

ਓਨਟਾਰੀਓ ਦੀ ਐਮਪੀ ਮੇਲਿਸਾ ਲੈਂਟਸਮੈਨ, ਜੋ ਕਿ ਸਮਲਿੰਗੀ ਹਨਵੀ ਪੋਇਲੀਵਰ ਦੇ ਡਿਪਟੀ ਲੀਡਰ ਵਜੋਂ ਕੰਮ ਕਰਨਗੇ।

ਦੋਵਾਂ ਨੇ ਪਾਰਟੀ ਦੀ ਅਗਵਾਈ ਕਰਨ ਦੀ ਚੋਣ ਵਿੱਚ ਪੋਲੀਵਰ ਦਾ ਸਮਰਥਨ ਕੀਤਾ ਸੀ।

ਟੀਮ ਵਿੱਚ ਐਟਲਾਂਟਿਕ ਕੈਨੇਡਾ ਅਤੇ ਕਿਊਬਿਕ ਤੋਂ ਵੀ ਨੁਮਾਇੰਦਗੀ ਸ਼ਾਮਲ ਹੈ, ਉਹ ਦੋ ਖੇਤਰ ਜਿੱਥੇ ਪਾਰਟੀ ਨੇ ਹਾਲੀਆ ਚੋਣਾਂ ਵਿੱਚ ਸੰਘਰਸ਼ ਕੀਤਾ ਹੈ।

ਦੱਸ ਦੇਈਏ ਕਿ ਪੋਲੀਵਰ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਖ਼ਿਲਾਫ਼ ਕੈਨੇਡਾ ‘ਚ ਵੱਧ ਰਹੀ ਮਹਿੰਗਾਈ ਅਤੇ ਹੋਰਨਾਂ ਅਹਿਮ ਮੁੱਦਿਆਂ ‘ਤੇ ਤਿੱਖੀ ਬਿਆਨਬਾਜ਼ੀ ਕਰ ਆਉਣ ਵਾਲੀਆਂ ਚੋਣਾਂ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ।