ਫ਼ਿਲਮ ਪ੍ਰਾਹੁਣਾ ਦਾ ਟਾਈਟਲ ਗੀਤ ਹੋਇਆ ਰਿਲੀਜ

Written by Anmol Preet

Published on : September 24, 2018 12:49
ਜਿਵੇਂ ਕਿ ਤੁਹਾਨੂੰ ਸੱਭ ਨੂੰ ਪਤਾ ਹੈ ਬਹੁਤ ਹੀ ਜਲਦ “punjabi singer” ਕੁਲਵਿੰਦਰ ਬਿੱਲਾ ” ਦੀ ਨਵੀਂ ਪੰਜਾਬੀ ਫ਼ਿਲਮ ” ਪ੍ਰਾਹੁਣਾ ” ਰਿਲੀਜ ਹੋਣ ਜਾ ਰਹੀ ਹੈ | ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ ਹੋਇਆ ਸੀ ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਫ਼ਿਲਮ ਦਾ ਟਾਈਟਲ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਪ੍ਰਾਹੁਣਾ ” | ਫ਼ਿਲਮ ਦਾ ਇਹ ਗੀਤ ਨੱਚਣ ਟੱਪਣ ਵਾਲਾ ਗੀਤ ਹੈ | ਇਸ ਗੀਤ ਨੂੰ ” ਨਛੱਤਰ ਗਿੱਲ ” ਨੇਂ ਦੁਆਰਾ ਗਾਇਆ ਹੈ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਧਰਮਵੀਰ ਭੰਗੂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਸਟਰ ਵਾਓ ” ਵੱਲੋਂ ਦਿੱਤਾ ਗਿਆ ਹੈ |

ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ” ਪ੍ਰਾਹੁਣਾ ” ਇਸ ਫ਼ਿਲਮ ਦਾ ਤੀਜਾ ਗੀਤ ਹੈ ਇਸ ਤੋਂ ਪਹਿਲਾ ” ਟਿੱਚ ਬਟਨ ” ਅਤੇ ” ਸੱਤ ਬੰਦੇ ” ਗੀਤ ਰਿਲੀਜ ਹੋ ਚੁਕੇ ਹਨ | ਜੋ ਕਿ ਬਹੁਤ ਹੀ ਵਧੀਆ ਗੀਤ ਹਨ ਅਤੇ ਓਹਨਾ ਗੀਤਾਂ ਨੂੰ ਵੀ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ” ਕੁਲਵਿੰਦਰ ਬਿੱਲਾ ” ਦੇ ਨਾਲ ਅਦਾਕਾਰਾ ” ਵਾਮੀਕਾ ਗੱਬੀ ” ਵੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ | ਕੁਲਵਿੰਦਰ ਬਿੱਲਾ ਦੀ ਇਹ ਫ਼ਿਲਮ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ |