“ਹਾਰਡੀ ਸੰਧੂ ” ਦਾ ਕ੍ਰਿਕੇਟਰ ਤੋਂ ਗਾਇਕ ਬਣਨ ਦਾ ਸਫਰ

ਸੋਚ , ਜੋਕਰ , ਨਾਂਹ , ਬੈਕ ਬੋਨ ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ hardy sandhu ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਹਨ punjabi singer” ਹਾਰਡੀ ਸੰਧੂ ” | ਇਹਨਾਂ ਦੁਆਰਾ ਅੱਜ ਤੱਕ ਜਿੰਨੇ ਵੀ ਗੀਤ ਗਾਏ ਗਏ ਹਨ ਸੱਭ ਨੂੰ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਤੁਹਾਨੂੰ ਦੱਸ ਦਈਏ ਕਿ ਗਾਇਕ ” ਹਾਰਡੀ ਸੰਧੂ ” ਦਾ ਅੱਜ ਜਨਮ ਦਿਨ ਹੈ | ” ਹਾਰਡੀ ਸੰਧੂ ” ਦਾ ਜਨਮ 6 ਸਤੰਬਰ 1986 ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਹੋਇਆ ਸੀ |

ਇਹਨਾਂ ਦਾ ਅਸਲ ਨਾਮ ” ਹਰਵਿੰਦਰ ਸੰਧੂ ” ਹੈ | ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਕਿ ” ਹਾਰਡੀ ਸੰਧੂ ” ਇੱਕ ਬਹੁਤ ਹੀ ਵਧੀਆ ਕ੍ਰਿਕੇਟਰ ਸਨ | ਉਹ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ ਅਤੇ ਓਹਨਾ ਦਾ ਸਪਨਾ ਸੀ ਕਿ ਉਹ ਬਹੁਤ ਹੀ ਵਧੀਆ ਕ੍ਰਿਕੇਟਰ ਬਣਨਾ ਚਾਉਂਦੇ ਸਨ |

ਪਰ ਇੱਕ ਵਾਰ ਉਹ ਆਪਣੀ ਟਰੇਨਿੰਗ ਦੌਰਾਨ ਬਗੈਰ ਵਾਰਮਅੱਪ ਦੇ ਹੀ ਮੈਦਾਨ ‘ਚ ਆ ਗਏ | ਇਸੇ ਦੌਰਾਨ ਖੇਡ ਦੇ ਮੈਦਾਨ ‘ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ | ” ਹਾਰਡੀ ਸੰਧੂ ” ਨੇਂ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰਾਂ ਆਪਣੀ ਗਾਇਕੀ ਦੇ ਜਰੀਏ ਦੇਸ਼ ਵਿਦੇਸ਼ਾ ਵਿੱਚ ਧੁੱਮਾਂ ਪਾਉਣਗੇ |

ਗਾਇਕ ” ਹਾਰਡੀ ਸੰਧੂ ” ਗਾਇਕੀ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ ਅਤੇ ਉਹ ” ਯਾਰਾਂ ਦਾ ਕੈਚਅੱਪ’,’ਮਾਹੀ ਐੱਨ. ਆਰ.ਆਈ ” ਆਦਿ ਫ਼ਿਲਮ ਵਿੱਚ ਕੰਮ ਕਰ ਚੁੱਕੇ ਹਨ | ਜਿਥੇ ” ਹਾਰਡੀ ਸੰਧੂ ” ਇੱਕ ਅੱਛੇ ਗਾਇਕ ਦੇ ਨਾਲ ਨਾਲ ਬੇਹਤਰੀਨ ਅਦਾਕਾਰ ਵੀ ਹਨ |

Be the first to comment

Leave a Reply

Your email address will not be published.


*