ਟੋਰਾਂਟੋ – ਅੰਤਰ -ਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ




ਟੋਰਾਂਟੋ ,ਕੈਨੇਡਾ ‘ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿ੍ਰਤਕ ਦੀ ਪਛਾਣ ਕਾਰਥਿਕ ਵਾਸੂਦੇਵਾ ਵਜੋਂ ਹੋਈ ਹੈ, ਜੋ ਬੀਤੀ ਸ਼ਾਮ 5 ਵਜੇ ਟੋਰਾਂਟੋ ਦੇ ਸਬਵੇਅ ਸਟੇਸ਼ਨ ਦੇ ਬਾਹਰ ਮੌਜੂਦ ਸੀ, ਜਿੱਥੇ ਇਹ ਘਟਨਾ ਵਾਪਰੀ ਅਤੇ ਉਸਦੀ ਮੌਤ ਹੋ ਗਈ।

ਕਾਰਥਿਕ ਵਾਸੂਦੇਵਾ ਭਾਰਤ ਤੋਂ ਕੈਨੇਡਾ ਦੇ ਸੇਨੇਕਾ ਕਾਲਜ ਵਿਖੇ ਪੜਾਈ ਕਰਨ 2022 ਵਿੱਚ ਆਇਆ ਸੀ।  ਖਬਰ ਮੁਤਾਬਕ, ਉਸ ‘ਤੇ ਕਈ ਗੋਲੀਆਂ ਚਲਾਈਆਂ ਗਈਆਂ ਪਰ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ।  ਕਾਤਲ ਸਿਆਹ ਮੂਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸਦਾ ਕੱਦ 5.6 ਫੁੱਟ ਦੇ ਕਰੀਬ ਕਿਹਾ ਜਾ ਰਿਹਾ ਹੈ।