
ਡੈਨਫੋਰਥ ਇਲਾਕੇ ਵਿੱਚ ਹੋਏ ਗੋਲੀਬਾਰੀ ਹਾਦਸੇ ਦੇ ਮ੍ਰਿਤਕਾਂ ਨੂੰ ਯਾਦ ਕਰਦਿਆਂ ਸ਼ਹਿਰ ਵਾਸੀਆਂ ਵਲੋ ਬੀਤੇ ਦਿਨੀਂ ਕੈਂਡਲ ਲਾਈਟ ਵਿਜਿਲ ਰੱਖੀ ਗਈ ਭਾਵ ਯਾਦ ਵਿੱਚ ਮੋਮਬੱਤੀਆਂ ਜਗਾ ਕੇ ਤੇ ਸੰਦੇਸ਼ ਲਿਖ ਕੇ ਉਹਨਾਂ ਨੂੰ ਨਮ ਅੱਖਾਂ ਨਾਲ ਸ਼ਰਧਾਜਲੀ ਭੇਂਟ ਕੀਤੀ ਗਈ। ਸਥਾਨਕ ਨਿਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਦੁੱਖ ਦਾ ਮਾਹੌਲ ਹੈ ਅਤੇ ਮ੍ਰਿਤਕਾਂ ਨੂੰ ਯਾਦ ਕਰਕੇ ਉਹ ਭਾਰੀ ਸੰਵੇਦਨਾ ਦਾ ਪ੍ਰਗਟਾਵਾ ਕਰ ਰਹੇ ਹਨ।
ਇਸ ਘਟਨਾ ਵਿੱਚ 2 ਜਣਿਆਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੀ ਉਮਰ 18 ਅਤੇ 10 ਸਾਲ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਵਾਪਰੀ 2018 ਦੀ ਇਹ ਦੂਜੀ ਘਟਨਾ ਸੀ ਜਦ ਆਮ ਲੋਕਾਂ ‘ਤੇ ਅਚਾਨਕ ਹਮਲਾ ਕੀਤਾ ਗਿਆ ਹੋਵੇ।