ਕੈਨੇਡਾ ‘ਚ ਵਿਅਕਤੀ ਨੇ ਕੀਤੀਆਂ ਗਲਤ ਨਸਲੀ ਟਿੱਪਣੀਆਂ, ਦਿੱਤੀ ਜਾਨੋਂ ਮਾਰਨ ਦੀ ਧਮਕੀ, ਵੀਡੀਓ ਵਾਇਰਲ

Written by Ragini Joshi

Published on : July 27, 2018 3:47
Toronto police investigating viral video of racial confrontation at waterfront canada ਕੈਨੇਡਾ ‘ਚ ਵਿਅਕਤੀ ਨੇ ਕੀਤੀਆਂ ਗਲਤ ਨਸਲੀ ਟਿੱਪਣੀਆਂ, ਦਿੱਤੀ ਜਾਨੋਂ ਮਾਰਨ ਦੀ ਧਮਕੀ, ਵੀਡੀਓ ਵਾਇਰਲ

ਕੈਨੇਡਾ ਪੁਲਿਸ ਨਸਲੀ ਟਿੱਪਣੀਆਂ ਬਾਰੇ ਵਾਇਰਲ ਵੀਡੀਓ ਦੀ ਜਾਂਚ ‘ਚ ਜੁਟੀ

ਇੱਕ ਵੀਡੀਓ ਜਿਸ ਵਿੱਚ ਇੱਕ ਵਿਅਕਤੀ ਟੋਰਾਂਟੋ ਦੇ ਵਾਟਰਫਰੰਟ ਦੇ ਨੇੜੇ ਇੱਕ ਪਰਿਵਾਰ ਨਾਲ ਝਗੜਾ ਕਰ ਨਸਲੀ ਟਿੱਪਣੀਆਂ ਕਰਦਾ ਦਿਖਾਈ ਦਿੰਦਾ ਹੈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ ਅਤੇ ਇਸ ਨੂੰ ਦੇਖਣ ਤੋਂ ਬਾਅਦ ਹਜ਼ਾਰਾਂ ਲੋਕਾਂ ‘ਚ ਨਾਰਾਜ਼ਗੀ ਪੈਦਾ ਹੋਈ ਹੈ। ਇਸ ਵੀਡੀਓ ‘ਚ ਵਿਅਕਤੀ ਬਾਰ ਬਾਰ ਕਹਿੰਦਾ ਦਿਖਾਈ ਦਿੰਦਾ ਹੈ ਕਿ ਤੁਸੀਂ “ਮੇਰੇ ਸੂਬੇ” ਵਿੱਚ ਹੋ।

ਵੀਡਿਓ ਇਕ ਮੱਧ-ਉਮਰ ਵਾਲਾ ਆਦਮੀ ਦਿਖਾਈ ਦੇ ਰਿਹਾ ਹੈ, ਜਿਸ ‘ਤੇ ਪੀੜਤ ਪਰਿਵਾਰ ਦੇ ਇੱਕ ਨੌਜਵਾਨ ਨਾਲ ਨਸਲੀ ਟਿੱਪਣੀਆਂ, ਧੱਕਾ ਮੁੱਕੀ ਅਤੇ ਡਰਾਉਣ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਘਟਨਾ ਸਮੇਂ  ਪਰਿਵਾਰ ਜੈਕ ਲੈਟਨ ਫੈਰੀ ਟਰਮੀਨਲ ‘ਤੇ ਲਾਈਨ ਵਿੱਚ ਉਡੀਕ ਕਰ ਰਹੇ ਸਨ।

ਟੋਰਾਂਟੋ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਵੀਡਿਓ ਵਿੱਚ, ਆਦਮੀ ਨੂੰ ਕਈ ਵਾਰ ਨੌਜਵਾਨ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਦੇ ਵੇਖਿਆ ਜਾ ਸਕਦਾ ਹੈ, ਅਤੇ ਪੀੜਤ ਨੌਜਵਾਨ ਬਾਰ ਬਾਰ ਹੋਰਨਾਂ ਨੂੰ ਖਾਸਕਰ ਔਰਤਾਂ ਅਤੇ ਘੱਟੋ ਘੱਟ ਬੱਚਿਆਂ ਨੂੰ ਦੂਰ ਰਹਿਣ ਲਈ ਬੇਨਤੀ ਕਰਦਾ ਹੈ।

“ਤੁਸੀਂ ਮੇਰੇ ਸੂਬੇ ‘ਚ ਮੈਨੂੰ ਸਵਾਲ ਨਹੀਂ ਕਰ ਸਕਦੇ (ਗਾਲ)” ਬਿਰਧ ਆਦਮੀ ਉਨ੍ਹਾਂ ਤੇ ਚੀਕਦਾ ਦਿਖਾਈ ਦਿੰਦਾ ਹੈ।

ਇਕ ਸਮੇਂ ‘ਤੇ, ਉਹ ਇਕ ਨੌਜਵਾਨ ਪੁਰਸ਼ ਨੂੰ ਧੱਕਦਾ ਵੀ ਜਾਪਦਾ ਹੈ।

ਬਾਅਦ ਵਿੱਚ, ਪੀੜਤ ਪਰਿਵਾਰ ਸੁਰੱਖਿਆ ਅਧਿਕਾਰੀ ਨਾਲ ਗੱਲ ਕਰਦੇ ਹਨ ਅਤੇ ਉਹ ਫਿਰ ਚੀਕ ਕੇ ਕਹਿੰਦਾ ਹੈ “ਮੈਂ ਤੈਨੂੰ ਮਾਰ ਦਵਾਂਗਾ”।

ਇਹ ਟਕਰਾਅ ਜਾਂ ਝਗੜੇ ਦੀ ਸ਼ੁਰੂਆਤ ਕਿਸਨੇ ਕੀਤੀ, ਇਸ ਬਾਰੇ ਅਜੇ ਤੱਕ ਪਤਾ ਨਹੀਂ ਹੈ, ਜੋ ਪੁਲਿਸ ਮੁਤਾਬਕ ਸੋਮਵਾਰ ਨੂੰ ਸ਼ਾਮ ੬:੩੦ ਵਜੇ ਹੋਇਆ।

ਇਹ ਵੀਡੀਓ, ਜੋ ਕਿ ਪਰਿਵਾਰ ਦੇ ਕਿਸੇ ਮੈਂਬਰ ਦੁਆਰਾ ਬਣਾਈ ਗਈ ਹੈ, ਨੂੰ ਉਸੇ ਦਿਨ ਹੀ ਫੇਸਬੁੱਕ ‘ਤੇ ਇਕ ਨਿੱਜੀ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਸੀ, ਜਿੱਥੇ ਇਸ ਨੂੰ ਦੁਪਹਿਰ ਦੇ ਦੁਪਹਿਰ ੭੩੦,੦੦੦ ਤੋਂ ਵੱਧ ਵਾਰ ਦੇਖਿਆ ਗਿਆ ਸੀ।Be the first to comment

Leave a Reply

Your email address will not be published.


*