ਸਜੀਆਂ ਦਸਤਾਰਾਂ ਨਾਲ ਸਜ ਉੱਠਿਆ ਟੋਰਾਂਟੋ ! ਸਿੱਖ ਤਿਉਹਾਰ ਦਾ ਸਫਲ ਆਯੋਜਨ
ਸਜੀਆਂ ਦਸਤਾਰਾਂ ਨਾਲ ਸਜ ਉੱਠਿਆ ਟੋਰਾਂਟੋ ! ਸਿੱਖ ਤਿਉਹਾਰ ਦਾ ਸਫਲ ਆਯੋਜਨ
ਸਜੀਆਂ ਦਸਤਾਰਾਂ ਨਾਲ ਸਜ ਉੱਠਿਆ ਟੋਰਾਂਟੋ ! ਸਿੱਖ ਤਿਉਹਾਰ ਦਾ ਸਫਲ ਆਯੋਜਨ

ਸਿੱਖ ਯੂਥ ਫੈਡਰੇਸ਼ਨ ਨੇ 3 ਜੂਨ, 2018 ਨੂੰ ਦਸਤਾਰ ਸਜਾਓ ਸਮਾਗਮ ਦਾ ਆਯੋਜਨ ਕੀਤਾ।

ਇੱਕ ਵਿਸ਼ੇਸ਼ ਸਿੱਖ ਜਾਗਰੁਕਤਾ ਦਿਵਸ ਸਮਾਗਮ ਮੌਕੇ ਟੋਰਾਂਟੋ ਦੇ ਸਿੱਖ ਭਾਈਚਾਰੇ ਨੇ ਖ਼ੁਦ ਵੀ, ਅਤੇ ਹੋਰਨਾਂ ਦੇ ਸਿਰਾਂ ‘ਤੇ ਵੀ, ਦਸਤਾਰਾਂ ਸਜਾਈਆਂ ।

ਇਸ ਸਮਾਗਮ ਦਾ ਟੀਚਾ ਸਿੱਖ ਭਾਈਚਾਰੇ, ਸੱਭਿਆਚਾਰ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਫੈਲਾਉਣਾ ਸੀ ਅਤੇ ਇਸਦਾ ਆਯੋਜਨ ਸਫਲਤਾਪੂਰਕ ਐਤਵਾਰ 3 ਜੂਨ ਨੂੰ ਯੰਗ-ਦੰਦਾਸ ਸਕੁਏਰ ਵਿਖੇ 10 ਵਜੇ ਤੋਂ ਦੁਪਹਿਰ 7 ਵਜੇ ਤੱਕ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ।
ਸਜੀਆਂ ਦਸਤਾਰਾਂ ਨਾਲ ਸਜ ਉੱਠਿਆ ਟੋਰਾਂਟੋ ! ਸਿੱਖ ਤਿਉਹਾਰ ਦਾ ਸਫਲ ਆਯੋਜਨ
ਵਲੰਟੀਅਰਾਂ ਨੇ ਰੰਗ-ਬਿਰੰਗੀਆਂ ਦਸਤਾਰਾਂ ਸਜਾਈਆਂ।

ਇਸ ਸਮਾਗਮ ਦੌਰਾਨ ਦਸਤਾਰਾਂ ਸਜਾਈ ਮਹਿਮਾਨਾਂ ਨੂੰ ਸਿੱਖੀ ਬਾਰੇ ਹੋਰ ਜਾਣਕਾਰੀ ਲਈ ਸਵਾਲ ਪੁੱਛਣ ਦਾ ਵੀ ਮੌਕਾ ਦਿੱਤਾ ਗਿਆ।

ਇਸ ਸਮਾਗਮ ਵਿੱਚ ਸਭ ਲਈ ਗੁਰੂ ਕਾ ਲੰਗਰ ਵੀ ਚਲਾਇਆ ਗਿਆ।

ਸਿੱਖ ਨੌਜਵਾਨਾਂ ਦੀਆਂ ਟੀਮਾਂ ਨੇ ਗੱਤਕੇ ਅਤੇ ਤਲਵਾਰਬਾਜ਼ੀ ਆਦਿ ਦਾ ਪ੍ਰਦਰਸ਼ਨ ਕੀਤਾ। ਮਹਿਮਾਨਾਂ ਨੇ ਵੀ ਹਥਿਆਰਾਂ ਨਾਲ ਥੋੜ੍ਹੇ ਬਹੁਤੇ ਹੱਥ ਅਜ਼ਮਾਏ।

ਵਾਇਲਨ ਤੋਂ ਲੈ ਕੇ ਰਵਾਇਤੀ ਭਾਰਤੀ ਢੋਲ ਵਜਾਉਣ ਤੱਕ, ਸੰਗੀਤਕਾਰਾਂ ਨੇ ਦਸਤਾਰ ਸਜਾਓ ਸਮਾਗਮ ਦੌਰਾਨ ਨੇ ਹਾਜ਼ਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਬੱਚਿਆਂ ਨੇ ਫੇਸ ਪੇਂਟਿੰਗ ਕਾਰਵਾਈ ਅਤੇ ਕਲਾਕਾਰਾਂ ਨੇ ਚਿੱਤਰ ਵੀ ਬਣਾਏ।