ਅੰਮ੍ਰਿਤ ਮਾਨ ਦੀ ਫ਼ਿਲਮ ਆਟੇ ਦੀ ਚਿੜੀ ਦਾ ਟ੍ਰੇਲਰ ਹੋਇਆ ਰਿਲੀਜ
ਫਿਲਮ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਟ੍ਰੇਲਰ ‘ਚ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਫਿਲਮ ਦੀ ਮੁੱਖ ਕਲਾਕਾਰ ਨੀਰੂ ਬਾਜਵਾ ਆਪਣੇ ਸਹੁਰੇ ਪਰਿਵਾਰ ਦੇ ਕਹਿਣ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਪੰਜਾਬ ਲੈ ਕੇ ਨਹੀਂ ਆਉਣਾ ਚਾਹੁੰਦੀ । ਕਿਉਂਕਿ ਉਹ ਕੈਨੇਡਾ ਹੀ ਰਹੀ ਹੈ ਅਤੇ ਪੰਜਾਬ ਵਾਪਸ ਨਹੀਂ ਜਾਣਾ ਚਾਹੁੰਦੀ ,ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਨਾਲ ਇਸ ਲਈ ਜਾਣ ਲਈ ਰਾਜ਼ੀ ਹੁੰਦੀ ਹੈ ਕਿ ਇੱਕ ਮਹੀਨੇ ਤੱਕ ਉਹ ਪੰਜਾਬ ਰਹੇਗੀ ਅਤੇ ਜੇ ਉਸ ਦੀਆਂ ਨਜ਼ਰਾਂ ‘ਚ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਸੂਬਾ ਹੋਵੇਗਾ ਤਾਂ ਉਹ ਉਨ੍ਹਾਂ ਦੀ ਹਰ ਗੱਲ ਮੰਨੇਗੀ ਅਤੇ ਜੇ ਨਾਂ ਹੋਇਆ ਤਾਂ ਸਹੁਰਾ ਪਰਿਵਾਰ ਨੂੰ ਉਸਦੀ ਹਰ ਗੱਲ ਮੰਨਣੀ ਪਵੇਗੀ ।

ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ ।  ਇਸ ਫਿਲਮ ‘ਚ ਅੰਮ੍ਰਿਤ ਮਾਨ ਅਤੇ ਅਦਾਕਾਰਾ ਨੀਰੂ ਬਾਜਵਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਅੰਮ੍ਰਿਤ ਮਾਨ ਨੇ ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਇਹੀ ਸਮਝ ਆਉਂਦਾ ਹੈ ਕਿ ਫਿਲਮ ‘ਚ ਪਿੰਡ ਦੀ ਜ਼ਿੰਦਗੀ ਦੀ ਤਸਵੀਰ ਜਿਸ ‘ਚ ਮਾਵਾਂ ਆਪਣੇ ਬੱਚਿਆਂ ਨੂੰ ਆਟੇ ਦੀ ਇੱਕ ਨਿੱਕੀ ਚਿੜ੍ਹੀ ਉਨ੍ਹਾਂ ਨੂੰ ਵਰਾਉਣ ਲਈ ਬਣਾ ਕੇ ਦੇ ਦਿੰਦੀਆਂ ਸਨ । ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਫਿਲਮ ਦਾ ਟ੍ਰੇਲਰ ਕਾਫੀ ਆਕ੍ਰਸ਼ਕ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਅਤੇ ਇਸ ਦਾ ਨਾਂਅ ਵੀ ਲੋਕਾਂ ਲਈ ਜਿਗਿਆਸਾ ਦਾ ਵਿਸ਼ਾ ਬਣਿਆ ਹੋਇਆ ਅਤੇ ਦਰਸ਼ਕਾਂ ਦੀ ਇਹ ਜਿਗਿਆਸਾ ਸ਼ਾਂਤ ਹੋਵੇਗੀ ਉੱਨੀ ਅਕਤੂਬਰ ਨੂੰ ।ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ।