ਬੱਬੂ ਮਾਨ ਦੀ ਫ਼ਿਲਮ ਬਣਜਾਰਾ ਦਾ ਟ੍ਰੇਲਰ ਹੋਇਆ ਰਿਲੀਜ਼
ਸਾਉਣ ਦੀ ਝੜੀ , ਮਿੱਤਰਾਂ ਦੀ ਛੱਤਰੀ , ਪਿੰਡ ਪਹਿਰਾ ਲੱਗਦਾ ਆਦਿ ਸੁਪਰਹਿੱਟ ਗੀਤਾਂ punjabi song ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੀ ਗਾਇਕੀ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚੋ ਵੀ ਬਹੁਤ ਜਿਆਦਾ ਪਿਆਰ ਮਿਲਦਾ ਆ ਰਿਹਾ ਹੈ |

ਬੱਬੂ ਮਾਨ ਸਿਰਫ ਪੰਜਾਬੀ ਗਾਇਕ ਹੀ ਨਹੀਂ ਬਲਕਿ ਬਹੁਤ ਵਧੀਆਂ ਐਕਟਰ ਵੀ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਬੱਬੂ ਮਾਨ ਦੀ ਪੰਜਾਬੀ ਫ਼ਿਲਮ ” ਬਣਜਾਰਾ ” ਰਿਲੀਜ਼ ਹੋਣ ਜਾ ਰਹੀ ਹੈ | ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਵਿੱਚ ਕਿ ਬੱਬੂ ਮਾਨ ਇਕ ਟਰੱਕ ਡਰਾਈਵਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ | ਇਸ ਫ਼ਿਲਮ ਵਿੱਚ ਐਕਸ਼ਨ ਦੇ ਨਾਲ ਨਾਲ ਰੋਮਾਂਸ ਵੀ ਵੇਖਣ ਨੂੰ ਮਿਲੇਗਾ |

ਇਸ ਟ੍ਰੇਲਰ ਨੂੰ ਰਿਲੀਜ਼ ਹੋਏ ਅਜੇ ਇਕ ਦਿਨ ਹੀ ਹੋਇਆ ਹੈ ਤੇ ਯੂਟਿਊਬ ਤੇ ਹੁਣ ਤੱਕ 6 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਦੱਸ ਦਈਏ ਕਿ ਇਹ ਫ਼ਿਲਮ 7 ਦਸੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ | ਇਸ ਫ਼ਿਲਮ ਨੂੰ ਮੁਸ਼ਤਾਕ ਪਾਸ਼ਾ ਦੁਆਰਾ ਡਾਇਰੈਕਟ ਕੀਤਾ ਗਿਆ ਹੈ ਅਤੇ ਰਾਣਾ ਆਹਲੂਵਾਲੀਆ, ਸਰਦਾਰ ਬਾਬੂ ਸਿੰਘ ਮਾਨ ਅਤੇ ਹਰਜੀਤ ਮੰਡੇਰ ਦੁਆਰਾ ਇਸ ਫ਼ਿਲਮ ਨੂੰ ਪ੍ਰੋਡਿਉਸ ਕੀਤਾ ਗਿਆ ਹੈ | ਬੱਬੂ ਮਾਨ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ |