ਜਦੋਂ ‘ਮੈਰਿਜ ਪੈਲੇਸ’ ਵਿੱਚ ਸ਼ੈਰੀ ਮਾਨ ਨਾਲ ਹੋਈ ਘਰਵਾਲੀ ਦੀ ਅਦਲਾਬਦਲੀ

Written by Anmol Preet

Published on : November 1, 2018 5:10




ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਜੀ ਹਾਂ ਦੱਸ ਦਈਏ ਕਿ ਸ਼ੈਰੀ ਮਾਨ ਦੀ ਫਿਲਮ punjabi movies ‘ਮੈਰਿਜ ਪੈਲੇਸ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ ਓਹਨਾ ਨੇ ਆਪਣੇ ਫੈਨਸ ਨੂੰ ਪੁੱਛਿਆ ਕਿ ਉਹ ਵੇਖ ਕੇ ਦੱਸਣ ਕਿ ਇਸ ਫਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਾ ਹੈ | ਦੱਸ ਦਈਏ ਕਿ ਇਹ ਫ਼ਿਲਮ 23 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਦਾ ਟ੍ਰੇਲਰ ਬੇਹੱਦ ਰੋਚਕ ਨਜ਼ਰ ਆ ਰਿਹਾ ਹੈ ।

ਇਸ ਵਿੱਚ ਨੱਬੇ ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਜਦੋਂ ਵਾਟਸਐੱਪ ਅਤੇ ਸੰਚਾਰ ਦੇ ਸਾਧਨ ਬਹੁਤ ਹੀ ਸੀਮਤ ਸਨ ਅਤੇ ਲੋਕਾਂ ਨੂੰ ਆਪਣੇ ਸੁਨੇਹੇ ਖਾਸ ਕਰਕੇ ਪ੍ਰੇਮੀ ਜੋੜਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਤਾਂ ਚਿੱਠੀਆਂ ਦਾ ਇਸਤੇਮਾਲ ਕਰਨਾ ਪੈਂਦਾ ਸੀ ਜਾਂ ਫਿਰ ਵਾਰ ਵਾਰ ਫੋਨ ਘੁੰਮਾਉਣਾ ਪੈਂਦਾ ਸੀ । ਸ਼ੈਰੀ ਮਾਨ ਦੀ ਲੁਕ ਇਸ ਵਾਰ ਬਦਲੀ-ਬਦਲੀ ਨਜ਼ਰ ਆ ਰਹੀ ਹੈ ਅਤੇ ਉਹ ਇੱਕ ਨਵੇਂ ਹੀ ਰੂਪ ‘ਚ ਨਜ਼ਰ ਆਉਣਗੇ । ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ । ਫਿਲਮ ‘ਚ ਪ੍ਰੇਮ ਕਹਾਣੀ ਦੇ ਨਾਲ-ਨਾਲ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਆਪਣੇ ਹਾਸੋ ਹੀਣੇ ਡਾਇਲਾਗਸ ਨਾਲ ਲੋਕਾਂ ਦਾ ਦਿਲ ਪਰਚਾਉਣਗੇ ।

ਸ਼ੈਰੀ ਮਾਨ ਨੇ ਪਿਛਲੇ ਦਿਨੀਂ ਹੀ ਆਪਣੀ ਇਸ ਫਿਲਮ ਦਾ ਫਰਸਟ ਲੁਕ ਜਾਰੀ ਕੀਤਾ ਸੀ । ਇਸ ਪੋਸਟਰ ‘ਚ ਸ਼ੈਰੀ ਮਾਨ ਲਾੜੇ ਦੀ ਡਰੈੱਸ ‘ਚ ਬਹੁਤ ਹੀ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ । ਇਸ ਫਿਲਮ ਦੇ ਰਾਹੀਂ ਸ਼ੈਰੀ ਮਾਨ ਕਈ ਸਾਲਾਂ ਬਾਅਦ ਪਰਦੇ ‘ਤੇ ਵਾਪਸੀ ਕਰ ਰਹੇ ਨੇ । ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪਾਇਲ ਰਾਜਪੂਤ ।



Be the first to comment

Leave a Reply

Your email address will not be published.


*