ਗੁਰਪ੍ਰੀਤ ਘੁੱਗੀ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਟ੍ਰੇਲਰ ਹੋਇਆ ਰਿਲੀਜ
ਲਓ ਜੀ ਇੰਤਜਾਰ ਦੀਆ ਘੜੀਆਂ ਹੋਈਆਂ ਖਤਮ ਜੀ ਹਾਂ ਦੱਸ ਦਈਏ ਕਿ punjabi actor ਗੁਰਪ੍ਰੀਤ ਘੁੱਗੀ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ | ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ ਹੋਵੇਗੀ | ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਇਮੋਸ਼ਨਲ ਅਤੇ ਦਿਲਚਸਪ ਹੈ | ਇਸ ਫ਼ਿਲਮ ਦੇ ਟ੍ਰੇਲਰ ਵਿਚ ਬਾਪ ਅਤੇ ਬੇਟੇ ਦੇ ਪਿਆਰ ਅਤੇ ਓਹਨਾ ਦੇ ਸੁਪਨਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਵਿਖਾਇਆ ਗਿਆ ਹੈ | ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਇੱਕ ਪਿਤਾ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਕਿ ਆਪਣੇ ਬੇਟੇ ਨੂੰ ਪੜਾ ਲਿਖਾ ਕੇ ਬੈਂਕ ਵਿੱਚ ਅਫਸਰ ਬਣਾਉਣਾ ਚਾਉਂਦੇ ਹਨ ਪਰ ਉਹਨਾਂ ਦੇ ਬੇਟੇ ਦੇ ਸੁਪਨੇ ਕੁਝ ਹੋਰ ਹੁੰਦੇ ਹਨ ਅਤੇ ਬੈਂਕ ‘ਚ ਅਫਸਰ ਲੱਗਣ ਦੀ ਬਜਾਏ ਕ੍ਰਿਕੇਟਰ ਬਣਨਾ ਚਾਉਂਦਾ ਹੈ ਅਤੇ ਧੋਨੀ ਭੱਜੀ ਵਾਂਗੂ ਆਪਣਾ ਨਾਮ ਚਮਕਾਉਣਾ ਚਾਉਂਦਾ ਹੈ |

ਇਸ ਫ਼ਿਲਮ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਗੁਰਪ੍ਰੀਤ ਘੁੱਗੀ ਜੋ ਕਿ ਇੱਕ ਪਿਤਾ ਦਾ ਰੋਲ ਨਿਭਾ ਰਹੇ ਹਨ ਉਸਦੀ ਆਰਥਿਕ ਹਾਲਤ ਵੀ ਬਹੁਤ ਕਮਜ਼ੋਰ ਹੈ ਜੋ ਕਿ ਆਪਣੇ ਬੇਟੇ ਨੂੰ ਪੜਾਉਣ ਲਈ ਕਰਜਾ ਲੈਂਦੇ ਹਨ ਪਰ ਬੇਟੇ ਦਾ ਪੜਾਈ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਦਾ | ਫ਼ਿਲਮ ਦਾ ਟ੍ਰੇਲਰ ਬਹੁਤ ਹੀ ਦਿਲਚਸਪ ਹੈ | ਇਸ ਫ਼ਿਲਮ ਨੂੰ ਵੇਖਣ ਲਈ 12 ਅਕਤੂਬਰ ਤੱਕ ਇੰਤਜਾਰ ਕਰਨਾ ਪਵੇਗਾ | ਜੇਕਰ ਆਪਾਂ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਫ਼ਿਲਮ ਵਿਚ ” ਗੁਰਪ੍ਰੀਤ ਘੁੱਗੀ ” ਤੋਂ ਇਲਾਵਾ ਇਸ ਫ਼ਿਲਮ ਵਿੱਚ ” ਕਰਮਜੀਤ ਅਨਮੋਲ , ਬੀ ਐਨ ਸ਼ਰਮਾ , ਹਾਰਬੀ ਸੰਘਾ , ਜਪਜੀ ਖਹਿਰਾ , ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ | ਦੱਸ ਦਈਏ ਕਿ ਇਹ ਫ਼ਿਲਮ ਕਪਿਲ ਸ਼ਰਮਾਂ ਦੇ ਪ੍ਰੋਡਕਸ਼ਨ ਹਾਊਸ ” K9 ਫਿਲਮਜ਼ ” ਅੰਦਰ ਬਣੀ ਹੈ |