
ਕੈਨੇਡਾ ਹੁਣ ਹੋਵੇਗਾ ਹੋਰ ਵੀ ਸਿਹਤਮੰਦ, ਕੈਨੇਡੀਅਨ ਸਰਕਾਰ ਨੇ ਲਿਆ ਵੱਡਾ ਫੈਸਲਾ
ਕੈਨੇਡਾ ਨੇ ਸਿਹਤਮੰਦ ਸੂਬਾ ਬਣਨ ‘ਚ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਵੱਡੇ ਫੈਸਲੇ ‘ਤੇ ਮੋਹਰ ਲਗਾਈ ਹੈ। ਕੈਨੇਡੀਅਨ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਹੁਣ ਦਿਲ ਸੰਬੰਧੀ ਮਾਮਲੇ ਜਿਵੇਂ ਕਿ ਹਾਰਟ ਅਟੈਕ ਭਾਵ ਦਿਲ ਦਾ ਦੌਰਾ ਪੈਣਾ ਜਾਂ ਵੱਧ ਰਹੇ ਕਲੈਸਟ੍ਰਾਲ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ।
ਕੈਨੇਡਾ ਸਰਕਾਰ ਵੱਲੋਂ ਨਕਲੀ ਟਰਾਂਸ ਫੈਟ ਦੇ ਮੁੱਖ ਸ੍ਰੋਤ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਉਹ ਖਾਦ ਪਦਾਰਥ ਜਿੰਨ੍ਹਾਂ ‘ਚ ਅੰਸ਼ਿਕ ਤੌਰ ਤੇ ਹਾਈਡਰੋਜਨੇਡ ਤੇਲ, ਜਾਂ ਪੀ ਐਚ ਓ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦੇਸ਼ ਵਿੱਚ ਵੇਚੇ ਗਏ ਸਾਰੇ ਭੋਜਨ ਵਿੱਚ ਉਦਯੋਗਿਕ ਤੌਰ ਤੇ ਤਿਆਰ ਕੀਤੇ ਟਰਾਂਸ ਫੈਟ ਦੇ ਮੁੱਖ ਸਰੋਤ ਹਨ।
ਅੱਜ ਲਾਗੂ ਹੋਣ ਵਾਲੇ ਨਿਯਮ ਅਧੀਨ ਫੂਡ ਇੰਡਸਟਰੀ ਨੂੰ ਕੈਨੇਡਾ ਵਿੱਚ ਬਣਾਏ ਗਏ ਜਾਂ ਆਯਾਤ ਕੀਤੇ ਜਾਂ ਰੈਸਟੋਰੈਂਟਾਂ ਵਿੱਚ ਤਿਆਰ ਕੀਤੇ ਗਏ ਕਿਸੇ ਵੀ ਭੋਜਨ ਵਿੱਚ additive ਦੀ ਵਰਤੋਂ ਨੂੰ ਗ਼ੈਰਕਾਨੂੰਨੀ ਕਰਾਰ ਦਿੱਤੇ ਜਾਵੇਗਾ।
ਟ੍ਰਾਂਸ ਫੈਟ ਜਿੱਥੇ ਭੋਜਨ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣ ਅਤੇ ਸਵਾਦ ਬਣਾਉਣ ‘ਚ ਸਹਾਈ ਹੁੰਦਾ ਹੈ, ਉਥੇ ਹੀ “ਬੁਰੇ” ਕੋਲੈਸਟਰੌਲ ਦੇ ਪੱਧਰ ਵਿੱਚ ਵੀ ਵਾਧਾ ਕਰਦਾ ਹੈ, ਜੋ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦਾ ਹੈ।
੧੮ ਜੂਨ ਤਕ, ਭੋਜਨ ਨਿਰਮਾਤਾਵਾਂ ਨੂੰ ਅਧਿਕਾਰਤ ਤੌਰ ‘ਤੇ ਉਤਪਾਦਾਂ ਵਿੱਚ ਨਕਲੀ ਟਰਾਂਸ ਫੈਟ ਵਰਤਣ ‘ਤੇ ਪਾਬੰਦੀ ਲਗਾਈ ਗਈ ਹੈ।
ਫੈਡਰਲ ਸਰਕਾਰ ਨੇ ਪਹਿਲਾਂ ਪਿਛਲੇ ਸਾਲ ਪਾਬੰਦੀ ਦਾ ਐਲਾਨ ਕੀਤਾ ਸੀ, ਪਰੰਤੂ ਉਦਯੋਗਾਂ ਨੂੰ ਹੁਣ ਤੱਕ ਤਬਦੀਲੀਆਂ ਦੇ ਅਨੁਕੂਲ ਬਣਾਉਣ ਲਈ ਸਮਾਂ ਦਿੱਤਾ ਗਿਆ ਸੀ।