ਟਰੂਡੋ ਸਰਕਾਰ ਵੇਜ ਸਬਸਿਡੀ ਵਧਾਉਣ, ਅਪਾਹਜ ਲੋਕਾਂ ਲਈ ਵਿਸ਼ੇਸ਼ ਭੁਗਤਾਨ ਅਦਾਇਗੀ ਸਬੰਧੀ ਬਿਲ ਪਾਸ ਕਰਨ ਨੂੰ ਤਿਆਰ!
ਟਰੂਡੋ ਸਰਕਾਰ ਵੱਲੋਂ ਵੇਜ ਸਬਸਿਡੀ ਵਧਾਉਣ, ਅਪਾਹਜ ਲੋਕਾਂ ਲਈ ਵਿਸ਼ੇਸ਼ ਭੁਗਤਾਨ ਅਦਾਇਗੀ ਸਬੰਧੀ ਬਿਲ ਪਾਸ ਕਰਨ ਨੂੰ ਤਿਆਰ!

ਟਰੂਡੋ ਸਰਕਾਰ ਵੇਜ ਸਬਸਿਡੀ ਵਧਾਉਣ, ਅਪਾਹਜ ਲੋਕਾਂ ਲਈ ਵਿਸ਼ੇਸ਼ ਭੁਗਤਾਨ ਅਦਾਇਗੀ ਸਬੰਧੀ ਬਿਲ ਪਾਸ ਕਰਨ ਨੂੰ ਤਿਆਰ!

ਓਟਵਾ – ਹਾਊਸ ਆਫ ਕਾਮਨਜ਼ ‘ਚ ਜਦੋਂ ਲਿਬਰਲ ਪਾਰਟੀ ਵੱਲੋਂ ਵੇਜ-ਸਬਸਿਡੀ ਪ੍ਰੋਗਰਾਮ ਨੂੰ ਵਧਾਉਣ, ਅਪਾਹਜ ਲੋਕਾਂ ਨੂੰ ਵਿਸ਼ੇਸ਼ ਭੁਗਤਾਨ ਅਤੇ ਅਦਾਲਤੀ ਕੇਸਾਂ ਲਈ ਕਾਨੂੰਨੀ ਸਮਾਂ-ਸੀਮਾਵਾਂ ਵਧਾਉਣ ਲਈ ਬਿੱਲ ਪਾਸ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

ਵਿੱਤ ਮੰਤਰੀ ਬਿੱਲ ਮੋਰਨੋ ਦਾ ਕਹਿਣਾ ਹੈ ਕਿ ਵੇਜ-ਸਬਸਿਡੀ ਪ੍ਰੋਗਰਾਮ ਨੂੰ ਦਸੰਬਰ ਤੱਕ ਵਧਾਉਣ ਦੀ ਜ਼ਰੂਰਤ ਹੈ ਅਤੇ ਇਸ ਦੇ ਲਈ ਸ਼ਰਤਾਂ ‘ਚ ਕੁਝ ਬਦਲਾਅ ਵੀ ਕੀਤੇ ਗਏ ਹਨ, ਤਾਂ ਕਿ ਕਾਰੋਬਾਰ ਦੁਬਾਰਾ ਖੁੱਲ੍ਹ ਸਕਣ ਅਤੇ ਕਾਮਿਆਂ ਨੂੰ ਨੌਕਰੀ ਮਿਲ ਸਕੇ, ਭਾਵੇਂ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਵਪਾਰ ਪਹਿਲਾਂ ਨਾਲ ਮੱਧਮ ਰਫਤਰ ‘ਤੇ ਅੱਗੇ ਵੱਧ ਰਹੇ ਹਨ।

ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਲਈ $600 ਦੀ ਅਦਾਇਗੀ ਅਤੇ ਅਦਾਲਤੀ ਕੇਸਾਂ ਲਈ ਕਾਨੂੰਨੀ ਸਮਾਂ-ਸੀਮਾਵਾਂ ਵਧਾਉਣ ਸਬੰਧੀ ਬਿੱਲ ਲਿਬਰਲ ਜੂਨ ਵਿੱਚ ਬਹੁਮਤ ਦੀ ਘਾਟ ਕਾਰਨ ਹਾਊਸ ਆਫ ਕਾਮਨਜ਼ ‘ਚ ਪਾਸ ਨਹੀਂ ਕਰਵਾ ਸਕੇ ਸਨ।

ਇਸ ਨਾਲ ਕੈਨੇਡਾ ਐਮਰਜੈਂਸੀ ਬੈਨਿਫਿਟ ਪ੍ਰੋਗਰਾਮ ਰਾਹੀਂ ਧੋਖਾਧੜ੍ਹੀ ਕਰਨ ਵਾਲੇ ਵਿਅਕਤੀਆਂ ਨੂੰ ਜ਼ੁਰਮਾਨਾ ਕਰਨ ਬਾਰੇ ਵੀ ਗੱਲ ਕੀਤੀ ਗਈ ਸੀ, ਪਰ ਲਿਬਰਲ ਇਸ ਲਈ ਸਮਰਥਨ ਹਾਸਲ ਨਹੀਂ ਕਰ ਸਕੇ ਸਨ।

ਫਿਲਹਾਲ ਬਲੌਕ ਦਾ ਕਹਿਣਾ ਹੈ ਕਿ ਇਸ ਦੇ ਸੰਸਦ ਮੈਂਬਰ ਇਸ ਨਵੇਂ ਬਿੱਲ ਦਾ ਸਮਰਥਨ ਕਰਨਗੇ, ਜਿਸ ਨਾਲ ਇਸ ਪਾਸ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ।