ਹਰਜੀਤ ਸੱਜਣ ਮੁੜ ਬਣੇ ਕੈਨੇਡਾ ਦੇ ਰੱਖਿਆ ਮੰਤਰੀ, ਕੌਣ ਬਣਿਆ ਡਿਪਟੀ ਪ੍ਰਧਾਨ ਮੰਤਰੀ, ਦੇਖੋ ਨਵੇਂ ਮੰਤਰੀਆਂ ਦੀ ਸੂਚੀ!

Written by Ragini Joshi

Published on : November 20, 2019 3:31
ਹਰਜੀਤ ਸੱਜਣ ਮੁੜ ਬਣੇ ਕੈਨੇਡਾ ਦੇ ਰੱਖਿਆ ਮੰਤਰੀ, ਕੌਣ ਬਣਿਆ ਡਿਪਟੀ ਪ੍ਰਧਾਨ ਮੰਤਰੀ, ਦੇਖੋ ਨਵੇਂ ਮੰਤਰੀਆਂ ਦੀ ਸੂਚੀ!
ਹਰਜੀਤ ਸੱਜਣ ਮੁੜ ਬਣੇ ਕੈਨੇਡਾ ਦੇ ਰੱਖਿਆ ਮੰਤਰੀ, ਕੌਣ ਬਣਿਆ ਡਿਪਟੀ ਪ੍ਰਧਾਨ ਮੰਤਰੀ, ਦੇਖੋ ਨਵੇਂ ਮੰਤਰੀਆਂ ਦੀ ਸੂਚੀ!

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਦਾ ਐਲਾਨ ਕੀਤਾ ਹੈ, ਜਿੱਥੇ ਇੱਕ ਪਾਸੇ ਹਰਜੀਤ ਸਿੰਘ ਸੱਜਣ ਦੁਬਾਰਾ ਕੈਨੇਡਾ ਦੇ ਰੱਖਿਆ ਮੰਤਰੀ ਬਣ ਗਏ ਹਨ, ਉਥੇ ਹੀ ਡਿਪਟੀ ਪ੍ਰਧਾਨ ਮੰਤਰੀ ਬਾਰੇ ਲਗਾਏ ਜਾ ਰਹੇ ਕਿਆਸਾਂ ‘ਤੇ ਵੀ ਵਿਰਾਮ ਲੱਗ ਗਿਆ ਹੈ।

ਦੱਸ ਦੇਈਏ ਕਿ ਕਿਹਾ ਜਾ ਰਿਹਾ ਸੀ ਕਿ ਘੱਟ ਗਿਣਤੀ ਸਰਕਾਰ ਬਣਾਉਣ ‘ਤੇ ਸ਼ਾਇਦ ਜਸਟਿਨ ਟਰੂਡੋ ਜਗਮੀਤ ਸਿੰਘ ਨੂੰ ਡਿਪਟੀ ਪ੍ਰਧਾਨ ਮੰਤਰੀ ਬਣਾ ਸਕਦੇ ਹਨ, ਪਰ ਅੱਜ ਕੈਬਨਿਟ ਐਲਾਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਜਗਮੀਤ ਸਿੰਘ ਨੂੰ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਬਲਕਿ ਇਹ ਅਹੁਦਾ ਕ੍ਰਿਸਟਿਆ ਫ੍ਰੀਲੈਂਡ ਵੱਲੋਂ ਸੰਭਾਲਿਆ ਜਾਵੇਗਾ।

ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਲਾਰੈਂਸ ਮੈਕਅਲੇ – ਵੈਟਰਨਜ਼ ਮਾਮਲਿਆਂ ਦੇ ਮੰਤਰੀ ਅਤੇ ਰਾਸ਼ਟਰੀ ਰੱਖਿਆ ਮੰਤਰੀ ਦੇ ਸਹਿਯੋਗੀ ਮੰਤਰੀ
ਬੇਨੇਟ – ਸਵਦੇਸ਼ੀ ਅਤੇ ਉੱਤਰੀ ਮਾਮਲਿਆਂ ਦੇ ਮੰਤਰੀ
ਨਵਦੀਪ ਬੈਂਸ –  ਵਿਗਿਆਨ, ਨਵੀਨਤਾ ਅਤੇ ਉਦਯੋਗ ਮੰਤਰੀ
ਬਿਲ ਮੋਰਨੈਉ – ਵਿੱਤ ਮੰਤਰੀ ਬਣੇ ਰਹੇ
ਮਾਰਕ ਗਾਰਨੇਉ – ਟਰਾਂਸਪੋਰਟ ਮੰਤਰੀ
ਡਾਇਨੇ – ਮਾਲ ਮੰਤਰੀ
ਹਰਜੀਤ ਸਿੰਘ ਸੱਜਣ – ਰੱਖਿਆ ਮੰਤਰੀ
ਡੇਵਿਡ ਲਮੇਟੀ – ਕਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ
ਕ੍ਰਿਸਟਿਆ ਫ੍ਰੀਲੈਂਡ – ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ
ਜੀਨ-ਯਵੇਸ ਡਕਲੋਸ – ਖਜ਼ਾਨਾ ਬੋਰਡ ਦੇ ਪ੍ਰਧਾਨ
ਮੇਲਾਨੀਆ ਜੌਲੀ – ਸਰਕਾਰੀ ਭਾਸ਼ਾਵਾਂ ਦੀ ਮੰਤਰੀ
ਕੈਥਰੀਨ ਮੈਕੇਨਾ – ਬੁਨਿਆਦੀ ਢਾਂਚੇੇ ਅਤੇ ਕਮਿਊਨਟੀ  ਮੰਤਰੀ
ਮੈਰੀ-ਕਲਾਉਡ ਬੀਬੀਓ – ਖੇਤੀਬਾੜੀ ਅਤੇ ਖੇਤੀ-ਭੋਜਨ ਮੰਤਰੀ
ਮਰੀਅਮ ਮੋਨਸੇਫ – ਔਰਤਾਂ, ਲੰਿਗ ਸਮਾਨਤਾ ਅਤੇ ਅਸਲ ਆਰਥਿਕ ਵਿਕਾਸ ਮੰਤਰੀ
ਕਾਰਲਾ ਕੁਆਲਟ੍ਰੌ – ਰੁਜ਼ਗਾਰ ਅਤੇ ਵਰਕਫੋਰਸ ਡੈਵਲਪਮੈਂਟ ਮੰਤਰੀ
ਪੈਟੀ ਹਾਜਦੂ – ਸਿਹਤ ਮੰਤਰੀ
ਬਰਦੀਸ਼ ਚੱਗਰ – ਵਿਭਿੰਨਤਾ, ਸ਼ਮੂਲੀਅਤ ਅਤੇ ਯੁਵਾ ਮੰਤਰੀ
ਫ੍ਰਾਂਸੋਇਸ- ਫਿਲਿਪ ਸ਼ੈਂਪੇਨ – ਵਿਦੇਸ਼ ਮਾਮਲਿਆਂ ਬਾਰੇ ਮੰਤਰੀ
ਕਰੀਨਾ ਗੋਲਡ – ਅੰਤਰਰਾਸ਼ਟਰੀ ਵਿਕਾਸ ਮੰਤਰੀ
ਅਹਿਮਦ ਹੁਸੈਨ – ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ
ਓ-ਰੀਗਨ – ਕੁਦਰਤੀ ਸਰੋਤ ਮੰਤਰੀ
ਪਬਲੋ ਰੌਡਰਿਗਜ਼ – ਲੀਡਰ ਆਫ਼ ਗਵਰਨਮੈਂਟ
ਐਮ ਪੀ ਬਿਲ ਬਲੇਅਰ – ਲੋਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਮੰਤਰੀ
ਮੈਰੀ ਐਨ ਜੀ – ਛੋਟੇ ਕਾਰੋਬਾਰ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ
ਫਿਲੋਮੈਨਾ ਤਾਸੀ – ਕਿਰਤ ਮੰਤਰੀ
ਜੋਨਾਥਨ ਵਿਲਕਿਨਸਨ – ਵਾਤਾਵਰਣ ਅਤੇ ਮੌਸਮ ਤਬਦੀਲੀ ਮੰਤਰੀ
ਜੌਰਡਨ – ਮੱਛੀ ਪਾਲਣ, ਮਹਾਂਸਾਗਰਾਂ ਅਤੇ ਸੀਡੀਐਨ ਕੋਸਟ ਗਾਰਡਜ਼ ਮੰਤਰੀ
ਜੌਇਸ ਮਰੇ – ਡਿਜੀਟਲ ਸਰਕਾਰ ਮੰਤਰੀ
ਅਨੀਤਾ ਆਨੰਦ – ਲੋਕ ਸੇਵਾ ਅਤੇ ਖਰੀਦ ਮੰਤਰੀ
ਮੋਨਾ ਫਾਰਟੀਅਰ – ਮਿਡਲ ਕਲਾਸ ਖੁਸ਼ਹਾਲੀ ਮੰਤਰੀ
ਸਟੀਵਨ ਗਿਲਬੀਲਟ – ਕੈਨੇਡੀਅਨ ਵਿਰਾਸਤ ਮੰਤਰੀ
ਮਾਰਕੋ ਮੈਂਡੀਸਿਨੋ – ਇਮੀਗ੍ਰੇਸ਼ਨ ਮੰਤਰੀ
ਮਾਰਕ ਮਿਲਰ – ਸਵਦੇਸ਼ੀ ਸੇਵਾਵਾਂ ਮੰਤਰੀ
ਡੈਬ ਸ਼ੂਲਟ – ਸੀਨੀਅਰਜ਼ ਮੰਤਰੀ
ਡੈਨ ਵੈਂਡਲ – ਉੱਤਰ ਮਾਮਲਿਆਂ ਦੇ ਮੰਤਰੀ
ਡੋਮਿਨਿਕ ਲੇਬਲੈਂਕ – ਕਨੇਡਾ ਲਈ ਮਹਾਰਾਣੀ ਪ੍ਰੀਵੀ ਕੌਂਸਲ ਪ੍ਰਧਾਨ
ਜਿਮ ਕੈਰ ਪ੍ਰੇਰੀਜ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਨੁਮਾਇੰਦੇ ਵਜੋਂ ਸੇਵਾ ਨਿਭਾਉਣਗੇ।