ਇਸ ਸਾਲ ਕੈਨੇਡਾ ਡੇਅ ਜਸ਼ਨਾਂ ਲਈ ਪਾਰਲੀਮੈਂਟ ਹਿੱਲ ਨਹੀਂ ਪਹੁੰਚਣਗੇ ਪ੍ਰਧਾਨ ਮੰਤਰੀ ਟਰੂਡੋ
Trudeau to visit 3 cities on Canada Day, skip Parliament Hill festivities
ਇਸ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਆਮੈਂਟ ਹਿੱਲ ਉੱਤੇ ਹੋਣ ਵਾਲੇ ਕੈਨੇਡਾ ਡੇਅ ਜਸ਼ਨਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਇਸ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਆਮੈਂਟ ਹਿੱਲ ਉੱਤੇ ਹੋਣ ਵਾਲੇ ਕੈਨੇਡਾ ਡੇਅ ਜਸ਼ਨਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਇਸ ਦੀ ਥਾਂ ਉੱਤੇ ਪ੍ਰਧਾਨ ਮੰਤਰੀ ਕੈਨੇਡਾ ਦੇ ਵੱਖ ਵੱਖ ਰੀਜਨਜ਼ ਵਿੱਚ ਤਿੰਨ ਸ਼ਹਿਰਾਂ ਵਿੱਚ ਕੈਨੇਡਾ ਦੇ 151ਵੇਂ ਜਨਮਦਿਨ ਦੇ ਜਸ਼ਨ ਮਨਾਉਣਗੇ। ਪਹਿਲੀ ਜੁਲਾਈ ਨੂੰ ਟਰੂਡੋ ਵੱਲੋਂ ਲੈਮਿੰਗਟਨ, ਓਨਟਾਰੀਓ, ਰੇਜਾਈਨਾ ਤੇ ਡਾਅਸਨ ਸਿਟੀ, ਯੂਕੌਨ ਦਾ ਦੌਰਾ ਕੀਤਾ ਜਾਵੇਗਾ। ਉਹ ਬਾਹਰ ਰਹਿਣ ਦੇ ਬਾਵਜੂਦ ਪਾਰਲੀਆਮੈਂਟ ਹਿੱਲ ਉੱਤੇ ਲੈਮਿੰਗਟਨ ਤੋਂ ਵੀਡੀਓ ਰਾਹੀਂ ਹਾਜ਼ਰੀ ਲਵਾਉਣਗੇ।
ਬੁਲਾਰੇ ਕੈਮਰੂਨ ਅਹਿਮਦ ਨੇ ਦੱਸਿਆ ਕਿ ਟਰੂਡੋ ਇਸ ਵਾਰੀ ਕੈਨੇਡਾ ਡੇਅ ਉਨ੍ਹਾਂ ਕੈਨੇਡੀਅਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਨਾਉਣਾ ਚਾਹੁੰਦੇ ਹਨ ਜਿਨ੍ਹਾਂ ਇਲਾਕਿਆਂ ਵਿੱਚ ਅਕਸਰ ਉਨ੍ਹਾਂ ਨੂੰ ਜਾਣ ਦਾ ਮੌਕਾ ਨਹੀਂ ਮਿਲਦਾ। ਪਰ ਤਿੰਨ ਸ਼ਹਿਰਾਂ ਵਿੱਚੋਂ ਘੱਟੋ ਘੱਟ ਦੋ ਵਿੱਚ ਟਰੂਡੋ ਕੈਨੇਡਾ ਤੇ ਅਮਰੀਕਾ ਦਰਮਿਆਨ ਛਿੜੀ ਟਰੇਡ ਜੰਗ ਦੇ ਸਬੰਧ ਵਿੱਚ ਦੌਰਾ ਕਰਨਗੇ। ਰੇਜਾਈਨਾ ਵਿੱਚ ਟਰੂਡੋ ਸਟੀਲਵਰਕਰਜ਼ ਨਾਲ ਮੁਲਾਕਾਤ ਕਰਨਗੇ।