ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ

author-image
ptcnetcanada
New Update
ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ

ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇਕ ਪ੍ਰਮੁੱਖ ਸਹਿਯੋਗੀ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਮੁਆਫੀ ਹੈ।

ਦਰਅਸਲ, ਹਫ਼ਤੇ ਦੇ ਅੰਤ ਵਿੱਚ ਜੀ੭ ਸਿਖਰ ਸੰਮੇਲਨ ਦੌਰਾਨ ਟਰੰਪ ਦੇ ਸਹਿਯਗੀ ਵੱਲੋਂ ਟਰੂਡੋ 'ਤੇ ਟਿੱਪਣੀ ਕਰਦਿਆਂ ਕਿਹਾ ਗਿਆ ਸੀ ਕਿ ਯਕੀਨਨ 'ਟਰੂਡੋ ਦੀ ਉਡੀਕ ਨਰਕ 'ਚ ਇੱਕ ਵਿਸ਼ੇਸ਼ ਸਥਾਨ' 'ਤੇ ਹੋ ਰਹੀ ਹੈ।

ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਪੀਟਰ ਨੈਵਰੋ ਨੇ ਵਾਲ ਸਟਰੀਟ ਜਰਨਲ ਦੁਆਰਾ ਆਯੋਜਿਤ ਵਾਸ਼ਿੰਗਟਨ ਦੇ ਇਕ ਸਮਾਗਮ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ "ਮੈਂ ਜੋ ਗ਼ਲਤੀ ਕੀਤੀ ਹੈ, ਮੈਂ ਉਸਨੂੰ ਸੁਧਾਰਨਾ ਚਾਹੁੰਦਾ ਹਾਂ"।

ਉਸ ਨੇ ਕਿਹਾ, "ਮੈਂ ਉਹ ਭਾਸ਼ਾ ਵਰਤੀ ਜੋ ਅਣਉਚਿਤ ਸੀ।"

ਨਵਾਰੋ ਨੇ ਸ਼ਨੀਵਾਰ ਨੂੰ ਕੁਈਬੈਕ ਦੇ ਗਰੁੱਪ ਆਫ਼ ਸੇਵੇਨ ਸਮਿਟ ਲਈ ਪ੍ਰਸ਼ਾਸਕੀ ਅਫਸਰਾਂ ਨਾਲ ਟਰੂਡੋ 'ਤੇ ਗਲਤ ਟਿੱਪਣੀਆਂ ਕੀਤੀਆਂ ਸਨ।

ਦੱਸ ਦੇਈਏ ਕਿ ਵਪਾਰ ਤੇ ਟੈਰਿਫ ਨੂੰ ਲੈ ਕੇ ਕੈਨੇਡਾ ਅਤੇ ਅਮਰੀਕਾ 'ਚ ਤਣਾਅ ਵੱਧ ਗਿਆ ਸੀ।

trudeau trump-aide
Advertisment