ਸਿਹਤ ਮਾਹਰਾਂ ਵੱਲੋਂ ਚੇਤਾਵਨੀ ਦੇ ਬਾਵਜੂਦ ਕਈ ਦਿਨਾਂ ਤੋਂ ਟਰੰਪ ਖਾ ਰਹੇ ਨੇ ਮਲੇਰੀਏ ਦੀ ਦਵਾਈ Hydroxychloroquine

Written by Ragini Joshi

Published on : May 18, 2020 11:49
Trump taking hydroxychloroquine as a preventative for COVID-19

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਤੋਂ ਬਚਾਅ ਲਈ ਮਲੇਰੀਏ ਦੀ ਦਵਾਈ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਸੰਭਾਵੀ ਘਾਤਕ ਅਤੇ ਮਾੜੇ ਪ੍ਰਭਾਵਾਂ ਕਾਰਨ ਇਸ ਨੂੰ ਸਿਰਫ ਸਿਹਤ ਮਾਹਰਾਂ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ ।

ਟਰੰਪ ਨੇ ਅਜਿਹਾ ਬਾਵਜੂਦ ਆਪਣੇ ਪ੍ਰਸ਼ਾਸਨ ਦੇ ਕਈ ਚੋਟੀ ਦੇ ਮੈਡੀਕਲ ਪੇਸ਼ੇਵਰਾਂ ਦੀ ਸਾਵਧਾਨੀ ਸਲਾਹ ਦੇ ਵਿਰੁੱਧ ਕੀਤਾ ਹੈ, ਜਿੰਨ੍ਹਾਂ ਮੁਤਾਬਕ, ਕੋਵਿਡ-19 ਦੇ ਸੰਭਾਵਤ ਇਲਾਜ਼ ਲਈ ਇਹ ਠੀਕ ਨਹੀਂ ਹੈ ਅਤੇ ਕੁਝ ਮਰੀਜ਼ਾਂ ਵਿੱਚ ਮਾੜੇ ਪ੍ਰਭਾਵਾਂ ਦੀ ਸੰਭਾਵਨਾ ਹੈ।

ਟਰੰਪ ਨੇ ਕਿਹਾ ਕਿ ਉਸ ਦੇ ਡਾਕਟਰ ਨੇ ਉਨ੍ਹਾਂ ਨੂੰ ਦਵਾਈ ਦੀ ਸਿਫ਼ਾਰਸ਼ ਨਹੀਂ ਕੀਤੀ, ਪਰ ਉਸਨੇ ਵ੍ਹਾਈਟ ਹਾਊਸ ਦੇ ਡਾਕਟਰ ਤੋਂ ਇਸ ਦੀ ਮੰਗ ਕੀਤੀ।

ਸੋਮਵਾਰ ਨੂੰ ਮੀਡੀਆ ਵਲੋਂ ਟਰੰਪ ਨੂੰ ਦਵਾਈ ਦੇ ਅਸਰ ਬਾਰੇ ਸਵਾਲ ਪੁੱਛਿਆ ਗਿਆ। ਇਸ ਮਗਰੋਂ ਟਰੰਪ ਨੇ ਕਿਹਾ, “ਮੈਂ ਲਗਭਗ ਡੇਢ ਹਫ਼ਤਿਆਂ ਤੋਂ ਇਸ ਨੂੰ ਲੈ ਰਿਹਾ ਹਾਂ ਅਤੇ ਮੈਂ ਇੱਥੇ ਖੜਾ ਹਾਂ। ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਹਾਂ। ਮੇਰੇ ਵਲੋਂ ਇਹ ਹੀ ਸਬੂਤ ਹੈ।”

ਟਰੰਪ ਨੇ ਕਿਹਾ, “ਮੈਂ ਇਹ ਦਵਾਈ ਲੈਣੀ ਸ਼ੁਰੂ ਕੀਤੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਚੰਗੀ ਹੈ।”

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਸਿਹਤ ਪੇਸ਼ੇਵਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਘਾਤਕ ਮਾੜੇ ਪ੍ਰਭਾਵਾਂ ਦੇ ਕਾਰਨ ਡਰੱਗ ਦੀ ਵਰਤੋਂ ਹਸਪਤਾਲ ਜਾਂ ਖੋਜ ਸੈਟਿੰਗਾਂ ਤੋਂ ਬਾਹਰ ਕੋਵਿਡ -19 ਦੇ ਇਲਾਜ ਲਈ ਨਹੀਂ ਕੀਤੀ ਜਾ ਸਕਦੀ। ਰੈਗੂਲੇਟਰਾਂ ਨੇ ਜ਼ਹਿਰ ਨਿਯੰਤਰਣ ਕੇਂਦਰਾਂ ਅਤੇ ਹੋਰ ਸਿਹਤ ਪ੍ਰਦਾਤਾਵਾਂ ਦੁਆਰਾ ਦਿਲ ਦੀ ਧੜਕਣ ਦੀਆਂ ਸਮੱਸਿਆਵਾਂ, ਸਮੇਤ ਮੌਤ ਦੀਆਂ ਖਬਰਾਂ ਮਿਲਣ ਦੇ ਬਾਅਦ, ਦਵਾਈ ਲਈ ਅਲਰਟ ਜਾਰੀ ਕੀਤਾ, ਜਿਸ ਦੀ ਵਰਤੋਂ ਗਠੀਏ ਦੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ।