
ਕੈਨੇਡੀਅਨ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏ ਕੀਤੇ ਡੀਪੋਰਟ, ਏਅਰਪੋਰਟ ਤੋਂ ਮੁੜਨਾ ਪਿਆ ਵਾਪਸ
ਪੰਜਾਬ ਵਿਚਲੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏਜ਼ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਡੀਪੋਰਟ ਕਰ ਕੇ ਭਾਰਤ ਭੇਜੇ ਜਾਣ ਦੀ ਖ਼ਬਰ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਲਤਾਰ ਸਿੰਘ ਐਮ ਐਲ ਏ ਕੋਟਕਪੂਰਾ ਅਤੇ ਅਮਰਜੀਤ ਸਿੰਘ ਸੰਦੋਆ ਐਮ ਐਲ ਏ ਰੋਪੜ (ਦੋਵੇਂ ਆਮ ਆਦਮੀ ਪਾਰਟੀ) ਆਪਣੇ ਨਿੱਜੀ ਦੌਰੇ ‘ਤੇ ਔਟਵਾ ਏਅਰ ਪੋਰਟ ਪੁੱਜੇ ਸਨ।
ਸੂਤਰਾਂ ਅਨੁਸਾਰ ਉਹਨਾਂ ਦੋਵਾਂ ਨੂੰ ਕੈਨੇਡਾਈ ਇੰਮੀਗਰੇਸ਼ਨ ਅਧਿਕਾਰੀਆਂ ਵੱਲੋਂ ਪੁੱਛ ਗਿੱਛ ਕੀਤੀ ਗਈ ਅਤੇ ਸਹੀ ਜੁਆਬ ਨਾਂ ਦਿੱਤੇ ਜਾਣ ਕਰਕੇ ਦੋਹਾਂ ਕੈਨੇਡਾ ਵਿੱਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਗਈ।
ਸੰਧਵਾਂ ਕੋਟਕਪੂਰਾ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸੰਦੋਆ ਰੋਪੜ ਤੋਂ ‘ਆਪ’ ਵਿਧਾਇਕ ਹਨ। ਸੰਦੋਆ ,ਜਿਸ ‘ਤੇ ਕਿ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਸਨ ।
ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਡਾਕਟਰ ਬੈਂਸ ਨੇ ਦੱਸਿਆ ਕਿ ਵਿਧਾਇਕਾਂ ਤੇ ਬੱਚਿਆਂ ‘ਤੇ ਕੁੱਟਮਾਰ ਦੇ ਦੋਸ਼ਾਂ ਬਾਰੇ ਕੈਨੇਡੀਅਨ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਸੀ।
ਉਹਨਾਂ ਕਿਹਾ ਕਿ ਸਾਡੀ ਸ਼ਿਕਾਇਤ ਬਾਰੇ ਜਦੋਂ ਅਧਿਕਾਰੀਆਂ ਨੇ ਪੜਤਾਲ ਕੀਤੀ ਤਾਂ ਉਹਨਾਂ ਨੂੰ ਸੱਚ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਦੋਵੇਂ ਵਿਧਾਇਕਾਂ ਨੂੰ ਦੇਸ਼ ਹਵਾਈ ਅੱਡੇ ਤੋਂ ਹੀ ਵਾਪਸ ਦੇਸ਼ ਪਰਤਨ ਲਈ ਕਹਿ ਦਿੱਤਾ ਗਿਆ।
ਦੱਸ ਦੇਈਏ ਕਿ ਦੋਵੇਂ ਏਅਰ ਕੈਨੇਡਾ ਏਅਰਲਾਈਨਸ ਤੋਂ ਯਾਤਰਾ ਕਰ ਰਹੇ ਸਨ।