ਕੈਨੇਡਾ ਵਿੱਚ ਸਿੱਖ ਭਰਾਵਾਂ ਨੇ ਮਿਲ ਕੇ ਗੁਰੂ ਰੰਧਾਵਾ ਦੇ ਗੀਤ ‘ਤੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ
guru randhawa

ਕੈਨੇਡਾ ਦੇਸ਼ ਵਿਚ ਅੱਧ ਨਾਲੋਂ ਵੱਧ ਪੰਜਾਬੀ ਵੱਸੇ ਹੋਏ ਹਨ | ਵੈਸੇ ਤਾਂ ਕੈਨੇਡਾ ਵਿਚ ਇੰਨ੍ਹੇ ਪੰਜਾਬੀ ਮਿਊਜ਼ਿਕ ਜਾਂ ਫ਼ਿਲਮੀ ਚੈਨਲ ਨਹੀਂ ਹੈ ਪਰ ਫਿਰ ਵੀ ਉੱਥੇ ਵੱਸੇ ਪੰਜਾਬੀ ਆਪਣਾ ਮਨੋਰੰਜਨ ਸੋਸ਼ਲ ਮੀਡਿਆ ਰਾਹੀਂ ਕਰਦੇ ਰਹਿੰਦੇ ਹਨ | ਪੰਜਾਬੀ ਕਲਾਕਾਰਾਂ ਦੇ ਲਾਇਵ ਪ੍ਰੋਗਰਾਮਾਂ, ਗਾਣਿਆਂ ਦਾ, ਫ਼ਿਲਮਾਂ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰਦੇ ਹਨ ਕਿ ਉਹ ਕਦੋਂ ਆਉਣਗੇ ਅਤੇ ਉਹਨਾਂ ਦਾ ਮਨੋਰੰਜਨ ਕਰਨਗੇ | ਸਾਰੇ ਪੰਜਾਬੀ ਗਾਇਕ Punjabi Singer ਅਤੇ ਕਲਾਕਾਰ ਵੀ ਆਪਣੇ ਕੈਨੇਡੀਅਨ ਫੈਨਸ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਸ਼ੂਟਿੰਗ ਦੇ ਬਹਾਣੇ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹੈ |

#Singhs doing #Bhnagra #bc #alberta #funtime #bhnagra #fitness #workout #singhsdoingthings #banukush #rockymountains #summer2017 #canadianpunjabis #bhangramode #enjoyinglife #blessed @jp_maan

A post shared by Jaswinder Batth (@jaswinder__singhh) on

ਰੋਜ਼ਾਨਾ ਸਾਨੂੰ ਸੋਸ਼ਲ ਮੀਡਿਆ ਸਾਈਟਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਤੇ ਕਈ ਵਾਇਰਲ ਵੀਡੀਓ ਦੇਖਣ ਨੂੰ ਮਿਲਦੀਆਂ ਹਨ| ਇੱਕ ਇਸ ਤਰਾਂ ਦਾ ਹੀ ਵੀਡੀਓ ਵਾਇਰਲ ਹੋਇਆ ਹੈ ਇੰਸਟਾਗ੍ਰਾਮ ਤੇ ਜਿਸ ਵਿਚ ਦੋ ਸਰਦਾਰ ਗੁਰੂ ਰੰਧਾਵਾ guru randhawa ਦੇ ਗਾਣੇ “ਨਖ਼ਰਾ ਤੇਰਾ ਨੀ” nakhra tera ni  ਤੇ ਭੰਗੜਾ ਪਾ ਰਹੇ ਹਨ| ਉਹਨਾਂ ਦੀ ਇਹ ਵੀਡੀਓ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਹੈ| ਇਹ ਗੀਤ ਗੁਰੂ ਰੰਧਾਵਾ Punjabi Singer ਦਾ ਉਹ ਗੀਤ ਹੈ ਜਿਸਨੂੰ ਫੈਨਸ ਨੇ ਬਹੁਤ ਪਿਆਰ ਦਿੱਤਾ ਅਤੇ 385 ਮਿਲੀਅਨ ਤੋਂ ਵੀ ਵੱਧ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ | ਕੁਝ ਦਿਨ ਪਹਿਲਾਂ ਵੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇੱਕ ਅੰਗਰੇਜ ਸੁਰਜੀਤ ਬਿੰਦਰਖੀਆ ਦੇ ਗਾਣੇ ਤੇ ਭੰਗੜਾ ਪਾ ਰਿਹਾ ਸੀ|

guru randhawa