ਇੱਕ ਸ਼ਖਸ ਦੇ ਕਿਰਦਾਰ ਨੂੰ ਦਰਸਾ ਰਿਹਾ ਹੈ ਟਾਈਸਨ ਸਿੱਧੂ ਦਾ ਗੀਤ ” ਕਿਰਦਾਰ “
ਆਪਣਾ ਕਿਰਦਾਰ ਯਾਨੀ ਕਿ ਚਰਿੱਤਰ ਬਨਾਉਣ ਲਈ ਖੁਦ ਨੂੰ ਹੀ ਯਤਨ ਕਰਨੇ ਪੈਂਦੇ ਨੇ । ਜੇ ਤੁਹਾਡਾ ਕਿਰਦਾਰ ਠੀਕ ਹੈ ਤਾਂ ਕਿਸੇ ਤਰ੍ਹਾਂ ਦੇ ਰਿਕਾਰਡ ਬਨਾਉਣੇ ਕੋਈ ਬਹੁਤਾ ਔਖਾ ਕੰਮ ਨਹੀਂ । ਇਹੀ ਕੁਝ ਵਿਖਾਉਣ ਦੀ ਕੋਸ਼ਿਸ ਕੀਤੀ ਹੈ ਟਾਈਸਨ ਸਿੱਧੂ punjabi singer ਨੇ ਆਪਣੇ ਨਵੇਂ ਗੀਤ ‘ਕਿਰਦਾਰ’ ‘ਚ ।ਇਸ ਗੀਤ ਦਾ ਵੀਡਿਓ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਮਹਿਕ ਸਿੱਧੂ ਨੇ ਲਿਖੇ ਨੇ । ਜਦਕਿ ਪ੍ਰੋਡਿਊਸਰ ਹਨ ਬੰਟੀ ਬੈਂਸ ,ਇਸ ਗੀਤ ਨੂੰ ਟਾਈਸਨ ਸਿੱਧੂ ਨੇ ਬੜੀ ਹੀ ਰੀਝ ਨਾਲ ਗਾਇਆ ਹੈ ਅਤੇ ਉਸ ਤੋਂ ਵੀ ਜ਼ਿਆਦਾ ਰੀਝ ਨਾਲ ਤਿਆਰ ਕੀਤਾ ਗਿਆ ਹੈ ਇਸ ਦਾ ਵੀਡਿਓ । ਇਸ ਗੀਤ ਦੇ ਵੀਡਿਓ ‘ਚ ਇੱਕ ਸ਼ਖਸ ਦੇ ਕਿਰਦਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

View this post on Instagram

#Kirdaar OutNow! Full video @tyson.sidhu de bio ch! 👌🏻👌🏻🔥 Label – @brandbmusic

A post shared by Jordan Sandhu (@jordansandhu) on

ਜਿਸ ਨੇ ਜਣੇ ਖਣੇ ਨਾਲ ਕੋਈ ਦੋਸਤੀ ਨਹੀਂ ਰੱਖੀ ਬਲਕਿ ਅਜਿਹੇ ਲੋਕਾਂ ਨਾਲ ਦੋਸਤੀ ਰੱਖੀ ਜੋ ਖੁਦ ਵੀ ਸਮਾਜ ‘ਚ ਮਾਣ ਸਤਿਕਾਰ ਵਾਲੀ ਜ਼ਿੰਦਗੀ ਜਿਉਂਦੇ ਹਨ ਅਤੇ ਹੋਰਾਂ ਨੂੰ ਵੀ ਬਿਹਤਰੀਨ ਜ਼ਿੰਦਗੀ ਜਿਉਣ ਦੇ ਲਈ ਪ੍ਰੇਰਦੇ ਹਨ ।ਟਾਈਸਨ ਸਿੱਧੂ ਇਸ ਤੋਂ ਪਹਿਲਾਂ ਵੀ ਕਈ ਗੀਤ ਗਾ ਚੁੱਕੇ ਨੇ । ਜਿਸ ‘ਚ ‘ਰਾਵੀ’, ‘ਅੱਖ’ ਅਤੇ ‘ਜੱਟ ਲਾਈਫ’ ਸਣੇ ਕਈ ਗੀਤ ਗਾ ਚੁੱਕੇ ਨੇ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।ਖਾਸ ਕਰਕੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਹੈ ।ਹੁਣ ਉਨ੍ਹਾਂ ਦਾ ‘ਕਿਰਦਾਰ’ ਗੀਤ ਵੀ ਲੋਕਾਂ ‘ਚ ਕਾਫੀ ਮਕਬੂਲ ਹੋ ਰਿਹਾ ਹੈ । ਹੁਣ ਤੱਕ ਯੂਟਿਊਬ ‘ਤੇ ਇਸ ਗੀਤ ਵੱਡੀ ਗਿਣਤੀ ‘ਚ ਲੋਕ ਵੇਖ ਚੁੱਕੇ ਨੇ ।