ਯੂਕਰੇਨ ਹਵਾਈ ਹਾਦਸੇ ਲਈ ਇਰਾਨ ਜ਼ਿੰਮੇਵਾਰ, ਤਕਨੀਕੀ ਨੁਕਸ ਨਹੀਂ- ਜਸਟਿਨ ਟਰੂਡੋ
Ukraine plane crash justin trudeau
ਯੂਕਰੇਨ ਹਵਾਈ ਹਾਦਸੇ ਲਈ ਇਰਾਨ ਜ਼ਿੰਮੇਵਾਰ, ਤਕਨੀਕੀ ਨੁਕਸ ਨਹੀਂ- ਜਸਟਿਨ ਟਰੂਡੋ

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਇਰਾਨ ਵਿੱਚ ਜਹਾਜ਼ ਦੇ ਹਾਦਸੇ, ਜਿਸ ਵਿੱਚ 63 ਕੈਨੇਡੀਅਨਾਂ ਸਣੇ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ, ਸੰਬੰਧੀ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ। ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਖੁਫੀਆ ਜਾਣਕਾਰੀ ਹੈ ਜੋ ਦੱਸਦੀ ਹੈ ਕਿ ਜਹਾਜ਼ ‘ਤੇ ਈਰਾਨੀ ਮਿਜ਼ਾਈਲ ਵੱਲੋਂ ਹਮਲਾ ਕੀਤਾ ਗਿਆ ਹੈ। ਹਾਂਲਾਕਿ, ਉਹਨਾਂ ਨੇ ਇਹ ਵੀ ਕਿਹਾ ਕਿ ਇਹ “ਅਣਜਾਣੇ” ‘ਚ ਹੋਇਆ ਹੋ ਸਕਦਾ ਹੈ।

“ਸਾਡੇ ਕੋਲ ਬਹੁਤ ਸਾਰੇ ਸਰੋਤਾਂ ਤੋਂ ਜਾਣਕਾਰੀ ਹੈ, ਜਿਸ ਵਿੱਚ ਸਾਡੇ ਸਹਿਯੋਗੀ ਅਤੇ ਆਪਣੀ ਖੁਦ ਦੀ ਇੰਟੈਲੀਜੈਂਸ ਸ਼ਾਮਲ ਹੈ। ਸਬੂਤਾਂ ਤੋਂ ਸੰਕੇਤ ਮਿਲਦਾ ਹੈ ਕਿ ਜਹਾਜ਼ ‘ਤੇ ਇਕ ਈਰਾਨੀ ਮਿਜ਼ਾਈਲ ਨੇ ਹਮਲਾ ਕੀਤਾ ਸੀ”। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਦੁਪਹਿਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ।

ਇੱਥੇ ਇਹ ਦੱਸਣਯੋਗ ਹੈ ਕਿ ਯੂਕ੍ਰੇਨ ਏਅਰਲਾਇੰਸ ਦੀ ਉਡਾਣ ਲੈਣ ਤੋਂ ਤੁਰੰਤ ਬਾਅਦ ਪੀਐਸ752 ਤੇਹਰਾਨ ਦੇ ਨੇੜੇ ਕਰੈਸ਼ ਹੋ ਗਿਆ ਸੀ।

ਹਾਲਾਂਕਿ, ਟਰੂਡੋ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੈਨੇਡੀਅਨ ਅਧਿਕਾਰੀਆਂ ਕੋਲ ਇਸ ਸਬੰਧੀ ਕਿਹੜੇ ਸਬੂਤ ਹਨ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਹਮਲੇ ਲਈ ਇਰਾਨ ਦੇ ਜ਼ਿੰਮੇਵਾਰ ਹੋਣ ਦੀ ਅਜਿਹੀ ਹੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਸੀ।

ਜਸਟਿਨ ਟਰੂਡੋ ਦੇ ਅਨੁਸਾਰ, ਉਹਨਾਂ ਨੇ ਈਰਾਨ ਨੂੰ ਹਾਦਸੇ ਦੀ ਪੂਰੀ ਜਾਂਚ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ।

“ਪੀੜਤ ਪਰਿਵਾਰ ਅਤੇ ਸਾਰੇ ਕੈਨੇਡੀਅਨ ਜਵਾਬ ਚਾਹੁੰਦੇ ਹਨ। ਮੈਂ ਜਵਾਬ ਚਾਹੁੰਦਾ ਹਾਂ ਇਸ ਦਾ ਅਰਥ ਹੈ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਆਂ, ” ਉਹਨਾਂ ਨੇ ਕਿਹਾ।

“ਇਹ ਸਰਕਾਰ ਉਦੋਂ ਤਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਅਸੀਂ ਉਹ ਪ੍ਰਾਪਤ ਨਹੀਂ ਕਰਦ ਭਾਵ ਸਾਨੂੰ ਜਵਾਬ ਮਿਲ ਨਹੀਂ ਜਾਂਦੇ।”

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਆਪਣੇ ਈਰਾਨੀ ਹਮਰੁਤਬਾ ਨਾਲ ਇਸ ਹਾਦਸੇ ਬਾਰੇ ਗੱਲਬਾਤ ਕੀਤੀ ਹੈ।

ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਕੈਨੇਡਾ ਨੇ ਇਰਾਨ ਨੂੰ ਕੈਨੇਡੀਅਨ ਜਾਂਚਕਰਤਾਵਾਂ ਨੂੰ ਜਾਂਚ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਲਈ ਦਬਾਅ ਪਾਇਆ ਹੈ, ਪਰ ਉਨ੍ਹਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ, ਜਹਾਜ਼ ਦਾ ਬਲੈਕ ਬਾਕਸ ਈਰਾਨ ਵਿਚ ਹੈ।