ਯੂਨਾਈਟਿਡ 2026 : ਵਿਸ਼ਵ ਕੱਪ 2026 ਬਣੇਗਾ ਇਤਿਹਾਸਕ ਕੈਨੇਡਾ, ਯੂ.ਐੱਸ ਅਤੇ ਮੈਕਸੀਕੋ ਰਾਸ਼ਟਰਾਂ ਦੀ ਮੇਜ਼ਬਾਨੀ ਨਾਲ!
ਯੂਨਾਈਟਿਡ 2026 : ਵਿਸ਼ਵ ਕੱਪ 2026 ਬਣੇਗਾ ਇਤਿਹਾਸਕ ਕੈਨੇਡਾ, ਯੂ.ਐੱਸ ਅਤੇ ਮੈਕਸੀਕੋ ਰਾਸ਼ਟਰਾਂ ਦੀ ਮੇਜ਼ਬਾਨੀ ਨਾਲ!
ਯੂਨਾਈਟਿਡ 2026 : ਵਿਸ਼ਵ ਕੱਪ 2026 ਬਣੇਗਾ ਇਤਿਹਾਸਕ ਕੈਨੇਡਾ, ਯੂ.ਐੱਸ ਅਤੇ ਮੈਕਸੀਕੋ ਰਾਸ਼ਟਰਾਂ ਦੀ ਮੇਜ਼ਬਾਨੀ ਨਾਲ!

ਮੋਰੋਕੋ ਵੱਲੋਂ ਫੁੱਟਬਾਲ ਕੱਪ ਦੀ ਮੇਜ਼ਬਾਨੀ ਦੇ ਪ੍ਰਸਤਾਵ ਨੂੰ ਹਰਾਉਣ ਤੋਂ ਬਾਦ ਹੁਣ 2026 ਦਾ ਵਿਸ਼ਵ ਕੱਪ ਯੂ.ਐੱਸ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾਵੇਗਾ।2026 ਦੇ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਵਿਸ਼ਵ ਕੱਪ ਹੋਵੇਗਾ ਜਿਸ ਵਿੱਚ 34 ਦਿਨਾਂ ਵਿੱਚ 48 ਟੀਮਾਂ 80 ਦੇ ਕਰੀਬ ਮੈਚ ਖੇਡਣਗੀਆਂ।
ਯੂਨਾਈਟਡ 2026 ਨੂੰ 135 ਵੋਟਾਂ ਮਿਲੀਆਂ ਜਦਕਿ ਮੋਰੈਕੋ ਮਹਿਜ਼ 65 ਤੇ ਸਿਮਟਿਆ ਰਿਹਾ ।
” ਫੁੱਟਬਾਲ ਸਾਡੇ ਲਈ ਇੱਕੋ ਇੱਕ ਵਿਜੇਤਾ ਹੈ। ਅਸੀਂ ਸਾਰੇ ਫੁੱਟਬਾਲ ਲਈ ਇੱਕਜੁੱਟ ਹਾਂ ” ਅਮਰੀਕੀ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਕਾਰਲੋਸ ਕੋਰਡੀਰੋ ਨੇ ਕਿਹਾ, “ਮੈਂ ਇਸ ਸ਼ਾਨਦਾਰ ਸਨਮਾਨ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ! ਇਸ ਲਾਜਵਾਬ ਸਨਮਾਨ ਨੂੰ ਸਾਨੂੰ ਸੌਪਣ ਲਈ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ!
211 ਰਾਸ਼ਟਰ ਦੇ ਫੀਫਾ ਮੈਂਬਰਾਂ ਵਿੱਚੋਂ 200 ਦੇ ਕਰੀਬ ਮੈਂਬਰਾਂ ਨੇ ਬੁੱਧਵਾਰ ਨੂੰ ਮਾਸਕੋ ਵਿੱਚ 68ਵੇਂ ਫੀਫਾ ਕਾਂਗਰਸ ਵਿੱਚ ਮਤਦਾਨ ਕੀਤਾ ਜਿਸ ਵਿੱਚ 104 ਦੇ ਕਰੀਬ ਬਹੁਮਤ ਦੀ ਲੋੜ ਸੀ।
ਕੈਨੇਡਾ , ਮੈਕਸੀਕੋ , ਮੋਰੋਕੋ ਅਤੇ ਅਮਰੀਕਾ ਨੂੰ ਛੁੱਟ ਦਿੱਤੀ ਗਈ ਸੀ ਜਦਕਿ ਇਸ ਮੌਕੇ ਘਾਨਾ ਗੈਰਹਾਜ਼ਰ ਸੀ ਕਿਉਂਕਿ ਇਸਦੀ ਫੁੱਟਬਾਲ ਐਸੋਸੀਏਸ਼ਨ ਤੇ ਸਥਾਨਕ ਦੇਸ਼ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ ।
ਦੋਵਾਂ ਦੇਸ਼ਾਂ ਮੈਕਸੀਕੋ (1970 ਅਤੇ 1986 ) ਅਤੇ ਯੂਨਾਈਟਡ ਸਟੇਟ ( 1994 ) ਵੱਲੋਂ ਪਹਿਲਾਂ ਵਿਸ਼ਵ ਕੱਪ ਕਰਵਾਏ ਜਾਂਦੇ ਰਹੇ ਹਨ । ਕੈਨੇਡਾ ਨੇ 2015 ਵਿੱਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦਾ ਆਯੋਜਨ ਕੀਤਾ ਸੀ।
ਵਿਸ਼ਵ ਫੁੱਟਬਾਲ ਕੱਪ ਦੌਰਾਨ ਹੋਣ ਵਾਲੇ ਮੈਚ ਮੇਜ਼ਬਾਨੀ ਕਰਨ ਵਾਲੇ 16 ਸ਼ਹਿਰਾਂ ਵਿੱਚੋਂ 10 ਅਮਰੀਕਾ ਵਿੱਚ ਹੋਣ ਵਾਲੇ ਹਨ ਅਤੇ ਬਾਕੀ ਹਿੱਸਾ ਕੈਨੇਡਾ ਅਤੇ ਮੈਕਸੀਕੋ ਵਿਚਾਲੇ ਵੰਡਿਆ ਜਾਵੇਗਾ।
ਜਿਨ੍ਹਾਂ ਵਿੱਚ 60 ਮੈਚ ਅਮਰੀਕਾ ਵਿੱਚ ਹੋਣਗੇ ਜਦੋਂ ਕਿ ਕੈਨੇਡਾ ਅਤੇ ਮੈਕਸੀਕੋ ਵਿੱਚ 10 ਮੈਚ ਖੇਡੇ ਜਾਣਗੇ । ਫਾਈਨਲ 84,953 ਦੀ ਸਮਰੱਥਾ ਵਾਲੇ ਮੈੱਟਲਾਈਫ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।

ਯਕੀਨਨ, ਪਹਿਲੀ ਵਾਰੀ ਤਿੰਨਾਂ ਰਾਸ਼ਟਰਾਂ ਵੱਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਇਹ ਵਿਸ਼ਵ ਕੱਪ ਇਤਿਹਾਸਕ ਹੋਣ ਵਾਲਾ ਹੈ ।