ਕੇਰਲਾ ਵਿੱਚ ਸਕੂਲ ‘ਚ ਲੱਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ , ਵੇਖੋ ਵੀਡੀਓ
ਹਾਲ ਹੀ ਵਿੱਚ ਕੇਰਲਾ ਚ ਹੜ੍ਹ ਆਉਣ ਨਾਲ ਕਾਫੀ ਭਾਰੀ ਨੁਕਸਾਨ ਹੋਇਆ ਹੈ | ਹੜ੍ਹ ਕਾਰਨ ਓਥੇ ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਸਨ ਅਤੇ ਨਾਲ ਹੀ ਖਾਨ ਪੀਣ ਤੋਂ ਵੀ ਮਹਤਾਜ ਹੋ ਗਏ | ਜਿਵੇਂ ਕਿ ਆਪਾਂ ਸ਼ੁਰੂ ਤੋਂ ਹੀ ਸਿੱਖਾਂ ਦੀ ਦਰਿਆਦਿਲੀ ਦੇ ਚਰਚੇ ਸੁਣਦੇ ਆਏਂ ਹਾਂ ਇੱਕ ਵਾਰ ਫਿਰ ਪੰਜਾਬੀਆਂ ਦੀ ਦਰਿਆਦਿਲੀ ਵੇਖਣ ਨੂੰ ਮਿਲੀ ਜਦੋ ਕਿ ਓਹਨਾ ਨੇਂ ਕੇਰਲਾ ਦੇ ਹੜ੍ਹ ਪੀੜ੍ਹਤਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਦੇ ਨਾਲ ਉਨ੍ਹਾਂ ਦੇ ਲੋਕਾਂ ਦੇ ਮੁੜ ਤੋਂ ਵਸੇਬੇ ਲਈ ਕਈ ਸਾਰੇ ਯਤਨ ਕੀਤੇ |

ਤੁਹਾਨੂੰ ਦੱਸ ਦਈਏ ਕਿ ਖਾਲਸਾ ਏਡ ਅਤੇ ਹੋਰ ਕਈ ਸਿੱਖ ਸੰਸਥਾਵਾਂ ਵੀ ਹੜ੍ਹ ਪੀੜ੍ਹਤਾਂ ਦੀ ਮੱਦਦ ਕਰ ਰਹੀਆਂ ਹਨ ਅਤੇ ਨਾਲ ਹੀ ਯੂਨਾਈਟਿਡ ਸਿੱਖ ਵਲੰਟੀਅਰ United Sikh Volunteer ਦੇ ਵਰਕਰ ਵੀ ਉੱਥੇ ਪਹੁੰਚੇ ਹੋਏ ਹਨ | ਹੜ੍ਹ ਪੀੜ੍ਹਤਾਂ ਦੀ ਮੱਦਦ ਕਰਨ ਦੇ ਨਾਲ ਨਾਲ ਇਹ ਸੰਸਥਾਵਾਂ ਓਥੋਂ ਦੇ ਲੋਕਾਂ ਨੂੰ ਆਪਣੇ ਸਿੱਖੀ ਧਰਮ ਬਾਰੇ ਵੀ ਜਾਗਰੂਕ ਕਰ ਰਹੀਆਂ ਹਨ |

ਕੁੱਝ ਇਸੇ ਤਰਾਂ ਦੀਆ ਵੀਡੀਓ ਸਾਡੇ ਦਰਮਿਆਨ ਆਈਆਂ ਹਨ ਜਿਹਨਾਂ ਵਿੱਚ ਯੂਨਾਈਟਿਡ ਸਿੱਖ ਵਲੰਟੀਅਰਾਂ ਦੇ ਨਿਹੰਗ ਸਿੰਘ ਵਰਕਰਾਂ ਨੇ ਉੱਥੋਂ ਦੇ ਸੇਂਜੋਸ ਸਕੂਲ ਵਾਇਆਨੰਦ ‘ਚ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਬਾਣੀ ਬਾਣੇ ਅਤੇ ਪੰਜ ਕੱਕਾਰਾਂ Kakkar’s ਦੀ ਅਹਿਮੀਅਤ ‘ਤੇ ਚਾਨਣਾ ਪਾਇਆ | ਨਿਹੰਗ ਸਿੰਘ ਨੇ ਦੱਸਿਆ ਕਿ ਇਹ ਪੰਜੇ ਕੱਕਾਰ ਸਾਨੂੰ ਕੁੱਝ ਨਾ ਕੁੱਝ ਯਾਦ ਦਿਵਾਉਂਦੀਆਂ ਹਨ |

ਕਿਉਂਕਿ ਇੱਕ ਸਾਬਤ ਸੂਰਤ ਸਿੱਖ ਲਈ ਇਹ ਪੰਜ ਕੱਕਾਰ ਖਾਸ ਮਹੱਤਵ ਰੱਖਦੇ ਨੇ | ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰਕੇ ਬੱਚੇ ਬਹੁਤ ਪ੍ਰਭਾਵਿਤ ਹੋਏ ਅਤੇ ਬੱਚੇ ਨਿਹੰਗ ਸਿੰਘ ਨਾਲ ਹੱਥ ਮਿਲਾਉਣ ਲਈ ਉਤਾਵਲੇ ਨਜ਼ਰ ਆਏ । ਇਨ੍ਹਾਂ ਬੱਚਿਆਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਵੀ ਛੱਡੇ |