ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਜਾਬੀ ਫਿਲਮ ‘ਦੁੱਲਾ ਵੈਲੀ‘ ਹੋਣ ਜਾ ਰਹੀ ਹੈ ਰਿਲੀਜ਼

ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਜਾਬੀ ਫਿਲਮ ‘ਦੁੱਲਾ ਵੈਲੀ‘ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਮਲਕੀਤ ਬੁੱਟਰ ਤੇ ਸੰਦੀਪ ਵੱਲੋਂ ਬਣਾਈ ਗਈ ਇਹ ਫਿਲਮ ਪੰਜਾਬ ਵਿੱਚ ਚੱਲ ਰਹੇ ਭੂ–ਮਾਫੀਆ ‘ਤੇ ਅਧਾਰਿਤ ਹੈ । ਦੁੱਲਾ ਵੈਲੀ ਫਿਲਮ ਦੀ ਕਹਾਣੀ ਵੀ ਖੁਦ ਮਲਕੀਤ ਬੁੱਟਰ ਨੇ ਲਿਖੀ ਹੈ । ਇਸ ਫਿਲਮ ਦਾ ਨਿਰਦੇਸ਼ਨ ਦੇਵੀ ਸ਼ਰਮਾ ਨੇ ਕੀਤਾ ਹੈ ।

Image result for dulla vaily movie

ਫਿਲਮ ਦੀ ਸਟੋਰੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦਰਸ਼ਕਾਂ ਨੂੰ ਐਕਸ਼ਨ ਦੇ ਨਾਲ–ਨਾਲ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ । ਇਸ ਫਿਲਮ ਵਿੱਚ ਪੰਜਾਬ ਦੇ ਦੋ ਸ਼ੇਰ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਵੀ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ । 25 ਸਾਲ ਦੇ ਲੰਮੇਂ ਅਰਸੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬੀ ਫਿਲਮ ਇੰਡਸਰਟੀ ਦੀ ਇਹ ਜੋੜੀ ਵੱਡੇ ਪਰਦੇ ‘ਤੇ ਇੱਕਠੀ ਦਿਖਾਈ ਦੇਵੇਗੀ । ਗੁਰੂਵਰ ਚੀਮਾ ਅਤੇ ਅਕਾਂਕਸ਼ਾ ਸ਼ਰੀਨ ਇਸ ਫਿਲਮ ਵਿੱਚ ਰੋਮਾਂਟਿਕ ਜੋੜੀ ਵਿੱਚ ਦਿਖਾਈ ਦੇਣਗੇ, ਇਸ ਤੋਂ ਇਲਾਵਾ ਗੁਗਨੀ ਗਿੱਲ ਤੇ ਹੋਰ ਕਈ ਕਲਾਕਾਰ ਇਸ ਫਿਲਮ ਨੂੰ ਚਾਰ–ਚੰਨ ਲਗਾਉਂਦੇ ਹੋਏ ਦਿਖਾਈ ਦੇਣਗੇ ।

Image result for dulla vaily movie

ਹੋਰਨਾਂ ਫਿਲਮਾਂ ਤੋਂ ਹੱਟਕੇ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ । ਫਿਲਮ ਦੀ ਸ਼ੂਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਜਿਆਦਾ ਤਰ ਪੰਜਾਬ ਦੇ ਬਠਿੰਡਾ ਦੇ ਪਿੰਡਾਂ ਅਤੇ ਇਸ ਦੇ ਨਾਲ ਲੱਗਦੇ ਇਲਾਕਾ ਵਿੱਚ ਫਿਲਮਾਇਆ ਗਿਆ ਹੈ ।

Be the first to comment

Leave a Reply

Your email address will not be published.


*