‘ਮਿਸ ਪੀਟੀਸੀ ਪੰਜਾਬੀ 2018’ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਵੇਖੋ ਪੀਟੀਸੀ ਪੰਜਾਬੀ ‘ਤੇ

Written by Shaminder k

Published on : November 19, 2018 7:20




ptc punjabi

ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਲਈ ਵੱਡੀ ਗਿਣਤੀ ‘ਚ ਮੁਟਿਆਰਾਂ ਮੁਕਾਬਲੇ ‘ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ ।

ਹੋਰ ਵੇਖੋ : ਕਿਸ ਤਰਾਂ ਇਕ ਔਰਤ ਨੇ ਕੀਤਾ ਆਪਣਾ ਟਰੱਕਾਂ ਦਾ ਸੁਪਨਾ ਪੂਰਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋਅ ”

ਮਿਸ ਪੀਟੀਸੀ  ਪੰਜਾਬੀ 2018 ਦੇ ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਤੁਸੀਂ ਅੱਜ ਰਾਤ ਨੂੰ ਸੱਤ ਵਜੇ ਤੋਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।ਜੇ ਤੁਸੀਂ ਯੂਐੱਸਏ ਜਾਂ ਫਿਰ ਕੈਨੇਡਾ ਰਹਿੰਦੇ ਹੋ ਤਾਂ ਇਹ ਸ਼ੋਅ ਦਾ ਪ੍ਰਸਾਰਣ ਰਾਤ ਅੱਠ ਵਜੇ ਤੋਂ ਸੋਮਵਾਰ ਤੋਂ ਵੀਰਵਾਰ ਨੂੰ ਵੇਖ ਸਕਦੇ ਹੋ ਸਿਰਫ ਪੀਟੀਸੀ ਪੰਜਾਬੀ ‘ਤੇ। ਸੋ ਵੇਖਣਾ ਨਾ ਭੁੱਲਣਾ ਸੂਰਤ ਅਤੇ ਸੀਰਤ ਦੇ ਇਸ ਮੁਕਾਬਲੇ ਨੂੰ ।

ਹੋਰ ਵੇਖੋ: ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਵੈਭਵ ਕੁੰਦਰਾ ਦਾ ਨਵਾਂ ਗੀਤ ” ਸਰਦਾਰ

ਇਸ ਮੁਕਾਬਲੇ ‘ਚ ਭਾਗ ਲੈਣ ਲਈ ਮੁਟਿਆਰਾਂ ਦੀ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਸੀ ।ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਰੱਖਿਆ ਗਿਆ ਸੀ ।

ptc punjabi

ਆਡੀਸ਼ਨ  ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ‘ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਗਏ ਸਨ ।ਮਿਸ ਪੀਟੀਸੀ  ਪੰਜਾਬੀ 2018 ਦੇ ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਤੁਸੀਂ ਅੱਜ ਰਾਤ ਨੂੰ ਸੱਤ ਵਜੇ ਤੋਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।ਜੇ ਤੁਸੀਂ ਯੂਐੱਸਏ ਜਾਂ ਫਿਰ ਕੈਨੇਡਾ ਰਹਿੰਦੇ ਹੋ ਤਾਂ ਇਹ ਸ਼ੋਅ ਦਾ ਪ੍ਰਸਾਰਣ ਰਾਤ ਅੱਠ ਵਜੇ ਤੋਂ ਸੋਮਵਾਰ ਤੋਂ ਵੀਰਵਾਰ ਨੂੰ ਵੇਖ ਸਕਦੇ ਹੋ ਸਿਰਫ ਪੀਟੀਸੀ ਪੰਜਾਬੀ ‘ਤੇ।



Be the first to comment

Leave a Reply

Your email address will not be published.


*