ਹੈਲੋਵੀਨ ਦੀ ਰਾਤ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣੀਆਂ ਪਈਆਂ ਨੌਜਵਾਨਾਂ ਨੂੰ ਭਾਰੀ ; ਘਰ ‘ਚ ਪਾਰਟੀ ਕਰਨ ਦਾ ਭਰਨਾ ਪਵੇਗਾ 2300 ਡਾਲਰ/ਪ੍ਰਤੀ ਵਿਅਕਤੀ ਜੁਰਮਾਨਾ

Written by Ragini Joshi

Published on : November 4, 2020 12:07
Vancouver party hosts fined $2,300 each for large gatherings on Halloween

ਹੈਲੋਵੀਨ ਦੀ ਰਾਤ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣੀਆਂ ਪਈਆਂ ਨੌਜਵਾਨਾਂ ਨੂੰ ਭਾਰੀ ; ਘਰ ‘ਚ ਪਾਰਟੀ ਕਰਨ ਦਾ ਭਰਨਾ ਪਵੇਗਾ 2300 ਡਾਲਰ/ਪ੍ਰਤੀ ਵਿਅਕਤੀ ਜੁਰਮਾਨਾ

ਵੈਨਕੂਵਰ ‘ਚ ਹੈਲੋਵੀਨ ਦੇ ਮੌਕੇ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ, ਜਦੋਂ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਸੜਕਾਂ ‘ਤੇ ਆ ਕੇ ਹੈਲੋਵੀਨ ਦਾ ਜਸ਼ਨ ਮਨਾਇਆ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।

ਇਸ ਤੋਂ ਇਲਾਵਾ ਵੱਖ-ਵੱਖ ਘਟਨਾਵਾਂ ‘ਚ ਪੁਲਿਸ ਵੱਲੋਂ 7000 ਡਾਲਰ ਦੇ ਜੁਰਮਾਨੇ ਲਗਾਏ ਗਏ, ਜਦੋਂ ਕਿ ਇੱਕ ਘਰ ਵਿੱਚ ਪਾਰਟੀ ਕਰ ਰਹੇ 20 ਤੋਂ ਜ਼ਿਆਦਾ ਨੌਜਵਾਨਾਂ ਨੂੰ 2300/ਪ੍ਰਤੀ ਵਿਅਕਤੀ ਦਾ ਹਰਜ਼ਾਨਾ ਲਗਾਇਆ ਗਿਆ।

ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਾ ਮੰਨ ਕੇ ਇੰਨੀ ਵੱਡੀ ਗਿਣਤੀ ‘ਚ ਸੜਕਾਂ ‘ਤੇ ਆਉਣਾ ਨਿਰਾਸ਼ਾਜਨਕ ਹੈ, ਉਹ ਵੀ ਉਸ ਸਮੇਂ ਜਦੋਂ ਅਸੀਂ ਇੱਕ ਮਹਾਂਮਾਰੀ ਨਾਲ ਜੂਝ ਰਹੇ ਹਾਂ।