ਵੈਨਕੂਵਰ ਪੁਲਿਸ ਨੇ 6 ਖ਼ਤਰਨਾਕ ਗੈਂਗਸਟਰਾਂ ਦੀਆਂ ਤਸਵੀਰਾਂ ਕੀਤੀਆਂ ਜਨਤਕ, ਸਮਾਜ ਲਈ ਦੱਸਿਆ ਖ਼ਤਰਾ, ਲੋਕਾਂ ਨੂੰ ਇਹਨਾਂ ਤੋਂ ਦੂਰੀ ਬਣਾਉਣ ਦੀ ਆਖੀ ਗੱਲ
ਵੈਨਕੂਵਰ ਵਿੱਚ ਮਾਰੂ ਸਮੂਹਕ ਹਿੰਸਾ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੁਲਿਸ ਨੇ ਮੋਸਟ ਵਾਂਟੇਡੇ ਗਿਰੋਹ ਦੇ ਮੈਂਬਰਾਂ ਦੇ ਨਾਮ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਕਿ “ਲੋਕਾਂ ਦੀ ਸੁਰੱਖਿਆ ਲਈ ਖਤਰਾ” ਦੱਸੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਮੈਟਰੋ ਵੈਨਕੂਵਰ ਵਿੱਚ 20 ਗੈਂਗ ਨਾਲ ਸਬੰਧਤ ਕਤਲੇਆਮ ਹੋਏ ਹਨ ਅਤੇ 20 ਹੋਰ ਕਤਲਾਂ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਦੇ ਅਨੁਸਾਰ ਹਿੰਸਾ ਦੇ ਵਧਦੇ ਰਹਿਣ ਦਾ ਖਤਰਾ ਅਜੇ ਟਲਿਆ ਨਹੀਂ ਹੈ।

ਵੈਨਕੂਵਰ ਪੁਲਿਸ ਵਿਭਾਗ ਨੇ 22 ਸਾਲਾ ਏਕੇਨੇ ਅਨੀਬੋ, 35, ਗੁਰਿੰਦਰ ਦਿਓ, 38, ਹਰਜੀਤ ਦਿਓ, 38, ਬਰਿੰਦਰ ਧਾਲੀਵਾਲ, 38, ਮਨਿੰਦਰ ਧਾਲੀਵਾਲ, 28 ਅਤੇ ਡੈਮੀਅਨ ਰਿਆਨ 41 ਦੇ ਨਾਮ ਜਨਤਕ ਕੀਤੇ ਹਨ।

“ਮੈਂ ਚਾਹੁੰਦਾ ਹਾਂ ਕਿ ਸਾਰੇ ਵੈਨਕੂਵਰ ਨਿਵਾਸੀ ਇਨ੍ਹਾਂ ਵਿਅਕਤੀਆਂ ਦੇ ਚਿਹਰਿਆਂ ਨੂੰ ਪਛਾਣਨ ਅਤੇ ਉਨ੍ਹਾਂ ਤੋਂ ਦੂਰੀ ਬਣਾਈ ਰੱਖਣ,” ਵੀਪੀਡੀ ਚੀਫ ਕਾਂਸਟ. ਐਡਮ ਪਾਮਰ ਨੇ ਕਿਹਾ।

ਪਾਮਰ ਮੁਤਾਬਕ, ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਲੋਕ ਗੈਂਗਵਾਰ ਨੂੰ ਅੰਜਾਮ ਦੇ ਸਕਦੇ ਹਨ, ਅਤੇ ਇਸ ਦੌਰਾਨ ਕੋਈ ਬੇਕਸੂਰ ਆਪਣੀ ਜਾਂਚ ਗਵਾ ਸਕਦਾ ਹੈ।

“ਜੇਕਰ ਇਹ ਵਿਅਕਤੀ ਕਿਸੇ ਬਾਰ, ਜਿੰਮ, ਖਰੀਦਦਾਰੀ, ਕਰਿਆਨੇ ਦੀ ਦੁਕਾਨ, ਰੈਸਟੋਰੈਂਟ ਜਾਂ ਬਾਰ ਵਿੱਚ ਜਾਂਦੇ ਹਨ ਤਾਂ ਲੋਕਾਂ ਲਈ ਉਹ ਇੱਕ ਜੋਖਮ ਸਾਬਤ ਹੋ ਸਕਦੇ ਹਨ ਕਿਉਂਕਿ ਉਥੇ ਇਹ ਕਿਸੇ ਗੈਂਗਵਾਰ ਦਾ ਕਾਰਬ ਬਣ ਸਕਦੇ ਹਨ।””ਉਹਨਾਂ ਨੇ ਕਿਹਾ।

ਪਾਮਰ ਮੁਤਾਬਕ, ਉਨ੍ਹਾਂ ਦੇ ਰਾਡਾਰ ਉੱਤੇ “ਹੋਰ ਵੀ ਕਈ” ਗੈਂਗਸਟਰ ਹਨ, ਜਿਨ੍ਹਾਂ ਦੇ ਨਾਮ ਲਏ ਅਜੇ ਨਹੀਂ ਲਏ ਗਏ ਹਨ।“ਇਹ ਇਕ ਮੁਕੰਮਲ ਸੂਚੀ ਨਹੀਂ ਹੈ। ਪਰ, ਸਾਨੂੰ ਇਨ੍ਹਾਂ ਨਾਵਾਂ ਅਤੇ ਫੋਟੋਆਂ ਨੂੰ ਤੁਰੰਤ ਜਨਤਕ ਕਰਨ ਦੀ ਜ਼ਰੂਰਤ ਮਹਿਸੂਸ ਹੋਈ,” ਉਹਨਾਂ ਨੇ ਕਿਹਾ।