ਵੀਤ ਬਲਜੀਤ ਦੇ ਗੀਤ ਮੁੰਡਾ ਕੋਹਿਨੂਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਯੂਟਿਊਬ ਤੇ ਪਾਰ ਕੀਤੇ 3 ਮਿਲੀਅਨ ਵਿਊਜ਼

Written by Anmol Preet

Published on : October 22, 2018 2:27
ਵੀਤ ਬਲਜੀਤ ਦੇ ਗੀਤ ‘ਮੁੰਡਾ ਕੋਹਿਨੂਰ’ punjabi song ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੇ ਹੁਣ ਤੱਕ ਦੋ ਮਿਲੀਅਨ ਤੋਂ ਜ਼ਿਆਦਾ ਵਿਊਜ਼ ਹਾਸਲ ਕਰ ਲਏ ਨੇ। ਉਨ੍ਹਾਂ ਨੇ ਇਸ ਗੀਤ ਨੂੰ ਏਨਾ ਪਿਆਰ ਦੇਣ ਲਈ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਪੰਜਾਬੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਵੱਡੀ ਕਬੀਲਦਾਰੀ ਦਾ ਬੋਝ ਥੱਲੇ ਦੱਬੇ ਇੱਕ ਕਿਸਾਨ ਦੀ ਮਜਬੂਰੀ ਨੂੰ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ ਵੀਤ ਬਲਜੀਤ ਨੇ ਕੀਤੀ ਹੈ । ਉਨ੍ਹਾਂ ਨੇ ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰ੍ਹਾਂ  ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਕਬੀਲਦਾਰੀਆਂ ਕਾਰਨ  ਇੱਕ ਕਿਸਾਨ ਕਿਵੇਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਖਾਹਿਸ਼ਾ ਨੂੰ ਦਬਾ ਲੈਂਦਾ ਹੈ ।

ਉਨ੍ਹਾਂ ਨੇ ਇਸ ਗੀਤ ‘ਚ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਔਰਤਾਂ ਵੱਲੋਂ ਕੀਤੇ ਜਾਂਦੇ ਟੋਟਕਿਆਂ ਦਾ ਵੀ ਜ਼ਿਕਰ ਕੀਤਾ ਹੈ ਜੰਡ ਦੇ ਰੁੱਖ ‘ਤੇ ਸੰਦੂਰ ਸੁੱਟਣ ਦਾ ਕੀ ਫਾਇਦਾ ਕਿਉਂਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਤਾਂ ਕੋਈ ਦਰਵੇਸ਼ ਹੀ ਕਰ ਸਕਦਾ ਹੈ । ਇਸ ਗੀਤ ਨੂੰ ਵੀਤ ਬਲਜੀਤ ਨੇ ਹੀ ਲਿਖਿਆ ਹੈ ਉਸ ਤੋਂ ਵੀ ਵਧੀਆ ਤਰੀਕੇ ਨਾਲ ਗਾਇਆ ਹੈ ।

ਵੀਤ ਨੇ ਪੰਜਾਬੀ ਸੱਭਿਆਚਾਰ ‘ਚ ਸੰਯੁਕਤ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਆਪਣੀਆਂ ਖਾਹਿਸ਼ਾਂ ਨੂੰ ਮਾਰ ਕੇ ਰੱਖਣ ਦਾ ਚਿੱਤਰਣ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਹੈ । ਵੀਤ ਬਲਜੀਤ ਨੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਏਨਾ ਜ਼ਿਆਦਾ ਪਿਆਰ ਦੇਣ ‘ਤੇ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕਰਕੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ । ਵੀਤ ਬਲਜੀਤ ਆਪਣੇ ਇਸ ਗੀਤ ਨੂੰ ਮਿਲ ਰਹੇ ਸਰੋਤਿਆਂ ਦੇ ਪਿਆਰ ਤੋਂ ਬੇਹੱਦ ਖੁਸ਼ ਨੇ ।Be the first to comment

Leave a Reply

Your email address will not be published.


*