
ਪੰਜਾਬ ਵਿੱਚ ਚੱਲ ਰਿਹਾ ਇਹ ਨਸ਼ਿਆਂ ਦਾ ਦੋਰ ਰੁਕਣ ਦੀ ਬਜਾਏ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁਕੇ ਗਏ| ਇਸ ਨਸ਼ਿਆਂ ਦੇ ਦਰਿਆ ਵਿੱਚ ਵਹਿ ਰਹੇ ਪੰਜਾਬ ਬਾਰੇ ਇਸ ਬੱਚੇ ਨੇ ਆਪਣੇ ਗੀਤ ਦੇ ਰਾਹੀਂ ਇਕ ਸੱਚਾਈ ਪੇਸ਼ ਕੀਤੀ ਹੈ ਕਿਸ ਤਰਾਂ ਅਤੇ ਕਿਥੋਂ ਪੰਜਾਬ ਵਿੱਚ ਨਸ਼ਾ ਆਉਂਦਾ ਹੈ ਅਤੇ ਓਹਨਾ ਮਾਪਿਆਂ ਤੇ ਕੀ ਬੀਤਦੀ ਹੈ ਜਦੋ ਓਹਨਾ ਦੇ ਹੋਣਹਾਰ ਤੇ ਨੋ ਜਵਾਨ ਪੁੱਤ ਨਸ਼ਿਆਂ ਦੇ ਰਾਹੇ ਪੈ ਕੇ ਆਪਣੀ ਜਿੰਦਗੀ ਖੱਤਮ ਕਰ ਲੈਂਦੇ ਹਨ| ਹਰ ਰੋਜ ਪੰਜਾਬ ਵਿੱਚ ਇਹਨਾਂ ਨਸ਼ਿਆਂ ਦੇ ਕਾਰਨ ਬਹੁਤ ਸਾਰੇ ਮਾਵਾਂ ਦੇ ਪੁੱਤ , ਔਰਤਾਂ ਦੇ ਸੁਹਾਗ ਤੇ ਭੈਣਾਂ ਦੇ ਵੀਰ ਓਹਨਾ ਤੋਂ ਵਿਛੜ ਜਾਂਦੇ ਹਨ ਅਤੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ | ਓਹਨਾ ਮਾਪਿਆਂ ਤੇ ਕਿ ਬੀਤਦੀ ਹੋਵੇਗਈ ਜਿਨ੍ਹਾਂ ਦੇ ਜਵਾਨ ਪੁੱਤ ਨਸ਼ਿਆਂ ਦੇ ਕਰਨ ਓਹਨਾ ਦੀ ਝੋਲੀ ਵਿੱਚ ਦਮ ਤੋੜ ਦਿੰਦੇ ਹਨ |
ਇਨਾਂ ਹੀ ਨਹੀਂ ਪੰਜਾਬ ਵਿੱਚ ਇਹਨਾਂ ਨਸ਼ਿਆਂ ਵਿੱਚ ਲੜਕੀਆਂ ਦੀ ਗਿਣਤੀ ਵੀ ਵੱਧਦੀ ਜਾ ਰਾਹੀਂ ਹੈ| ਜਿਸ ਤਰਾਂ ਇਸ ਨਸ਼ੇ ਦੀ ਹਨੇਰੀ ਪੰਜਾਬ ਵਿੱਚ ਝੁੱਲੀ ਹੈ ਅਗਰ ਇਸ ਨੂੰ ਜਲਦੀ ਹੀ ਖੱਤਮ ਨਹੀਂ ਕੀਤਾ ਗਿਆ ਤਾਂ ਇਸ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਬਹੁਤ ਬੁਰਾ ਅਸਰ ਪਵੇਗਾ | ਜਿਸ ਤਰਾਂ ਲੋਕ ਜਾਤਾਂ ਅਤੇ ਧਰਮਾਂ ਨੂੰ ਲਈ ਕੇ ਇਕੱਠੇ ਹੋ ਕੇ ਹਰ ਰੋਜ ਲੜਾਈਆਂ ਕਰਦੇ ਹਨ ਅਗਰ ਉਹ ਸਾਰੇ ਲੋਕ ਜਾਤ ਧਰਮ ਨੂੰ ਛੱਡ ਕੇ ਇਸ ਨਸ਼ੇ ਦੇ ਖਿਲਾਫ ਇਕ ਜੁੱਟ ਹੋ ਜਾਨ ਤਾਂ ਸ਼ਾਇਦ ਇਸ ਨਸ਼ੇ ਤੇ ਕੋਈ ਰੋਕ ਲੱਗ ਸਕੇ| ਇਸ ਨਸ਼ੇ ਦਾ ਕੁਜ ਕਾਰਨ ਤਾਂ ਬੇਰੁਜਗਾਰੀ ਹੈ ਤੇ ਕਰਜ਼ਾ ਹੈ ਕਿਉਂਕਿ ਬੇਰੋਜ਼ਗਾਰ ਅਤੇ ਕਰਜ਼ੇ ਦੇ ਥੱਲੇ ਆਇਆ ਇਨਸਾਨ ਦਿਮਾਗੀ ਤੋਰ ਤੇ ਵੀ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਉਸ ਕੋਲ ਆਪਣੇ ਆਪ ਨੂੰ ਉਸ ਸੋਚ ਵਿੱਚੋ ਨਿਕਲਣ ਲਈ ਆਖਿਰਕਾਰ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦਾ ਹੈ ਤੇ ਫਿਰ ਉਸ ਨਸ਼ਿਆਂ ਦੀ ਦਲ ਦਲ ਵਿਚ ਖੁੱਭ ਜਾਂਦਾ ਹੈ ਜਿਥੋਂ ਨਿਕਲ ਬਹੁਤ ਮੁਸ਼ਕਿਲ ਹੈ|
Be the first to comment