ਜਦੋ ਲੋਕਾਂ ਨੇਂ ਗੁਰਦਾਸ ਮਾਨ ਤੇ ਵਰਾਏ ਮੀਹ ਵਾਂਗ ਨੋਟ, ਵੀਡੀਓ ਹੋਈ ਵਾਇਰਲ
ਗੁਰਦਾਸ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਫ਼ਨਕਾਰ ਹਨ ਜਿਹਨਾਂ ਨੇਂ ਆਪਣੀ ਗਾਇਕੀ ਦੇ ਜਰੀਏ ਪੰਜਾਬੀ ਵਿਰਸੇ ਅਤੇ ਪੰਜਾਬੀ ਸਭਿਚਾਰ ਨੂੰ ਦੇਸ਼ਾਂ ਵਿਦੇਸ਼ਾ ਤੱਕ ਪਹੁੰਚਾਇਆ | ਪੰਜਾਬੀ ਗਾਇਕੀ ‘ਚ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਗੁਰਦਾਸ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਸਾਰੇ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਗਾਇਆ ਛੱਲਾ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ | ਦੱਸ ਦਈਏ ਕਿ ਹਾਲ ਹੀ ਵਿੱਚ ਗੁਰਦਾਸ ਮਾਨ ਜੀ ਦੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉੇਹ ਕਿਸੇ ਵਿਆਹ ਸਮਾਗਮ ‘ਚ ਛੱਲਾ ਗੀਤ ਗਾ ਰਹੇ ਹਨ |

ਗੁਰਦਾਸ ਮਾਨ ਜੀ ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਗੁਰਦਾਸ ਮਾਨ ਇੱਕ ਅਜਿਹੇ ਲੋਕ ਗਾਇਕ ਹਨ ਜਿਨ੍ਹਾਂ ਨੇ ਨਾ ਸਿਰਫ ਆਪਣੇ ਗੀਤਾਂ ‘ਚ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ | ਬਲਕਿ ਸਮੇਂ ਦੇ ਨਾਲ-ਨਾਲ ਚਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਵੀ ਆਪਣੇ ਗੀਤਾਂ ‘ਚ ਪੇਸ਼ ਕੀਤਾ ਹੈ | ਜਿਸ ਨਾਲ ਸਮਾਜ ਦੇ ਨਵੇਂ ਸਿਰਜਣ ਅਤੇ ਲੋਕਾਂ ਨੂੰ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ ਵੀ ਮਿਲਦੀ ਹੈ | ਗਾਇਕੀ ਦੇ ਨਾਲ ਨਾਲ ਗੁਰਦਾਸ ਮਾਨ ਜੀ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ਵਿੱਚ ਆਪਣੀ ਮੁੱਖ ਭੂਮਿਕਾ ਵੀ ਨਿਭਾ ਚੁੱਕੇ ਹਨ ਜਿਵੇਂ ਕਿ ” ਉੱਚਾ ਦਰ ਬਾਬੇ ਨਾਨਕ ਦਾ , ਸ਼ਹੀਦ ਏ ਮੁਹੱਬਤ ਬੂਟਾ ਸਿੰਘ , ਦੇਸ਼ ਹੋਇਆ ਪ੍ਰਦੇਸ਼ ਆਦਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਹਨ |