ਟਿਮ ਹਾਰਟਨ ਮਹਿਲਾ ਕਰਮਚਾਰੀ ਨਾਲ ਹੋਈ ਕੁੱਟਮਾਰ, ਵੀਡੀਓ ਵਾਇਰਲ 
violent assault on tim horton employee brampton

ਟਿਮ ਹਾਰਟਨ ਮਹਿਲਾ ਕਰਮਚਾਰੀ ਨਾਲ ਹੋਈ ਕੁੱਟਮਾਰ, ਵੀਡੀਓ ਵਾਇਰਲ

ਬ੍ਰੈਂਪਟਨ ਵਿੱਚ ਇੱਕ ਔਰਤ ਨੇ ਟਿਮ ਹਾਰਟਨ ਦੀ ਮਹਿਲਾ ਕਰਮਚਾਰੀ ਉੱਤੇ ਹਿੰਸਕ ਹਮਲੇ ਕੀਤੇ ਜਾਣ ਦੀ ਇੱਕ ਵੀਡੀਓ ਵਾਇਰਲ ਹੋਈ ਹੈ।

ਵੀਡੀਓ ਵਿੱਚ, ਟਿਮ ਹਾਰਟਨ ਦੀ ਮਹਿਲਾ ਕਰਮਚਾਰੀ ਨੂੰ ਇੱਕ ਔਰਤ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ, ਜਿੱਥੇ ਉਹ ਮਹਿਲਾ ਵੱਲੋਂ ਕਰਮਚਾਰੀ ਨੂੰ ਬੁਰੀ ਤਰ੍ਹਾਂ ਨਾਲ ਵਾਲਾਂ ਨੂੰ ਘਸੀਟਿਆ ਗਿਆ।

ਵੀਡੀਓ ਦੇ ਅੰਤ ਵਿੱਚ, ਦੂਜਾ ਮੁਲਾਜ਼ਮ ਨੂੰ ਉਹਨਾਂ ਦੋਵਾਂ ਨੂੰ ਛੁਡਾਉਂਦਾ ਹੈ।

ਸੋਮਵਾਰ 16 ਜੁਲਾਈ, 2018 ਨੂੰ ਫੇਸਬੁੱਕ ਦੇ ਉਪਯੋਗਕਰਤਾ ਬਿੰਦਰ ਸਿੰਘ ਦੁਆਰਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਹੈ, ਜਿਸਨੂੰ 90,000 ਦੇ ਕਰੀਬ ਲੋਕਾਂ ਨੇ ਦੇਖਿਆ ਹੈ।