
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਸਟ੍ਰੇਲੀਆ ‘ਚ ਛੁੱਟੀਆਂ ਮਨਾ ਰਹੇ ਨੇ । ਦੋਨਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਹੱਥਾਂ ‘ਚ ਹੱਥ ਪਾਈ ਆਸਟ੍ਰੇਲੀਆਂ ਦੀਆਂ ਸੜਕਾਂ ‘ਤੇ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਰਾਟ ਕੋਹਲੀ ਕਾਫੀ ਕੂਲ ਲੁਕ ‘ਚ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਟੀ ਸ਼ਰਟ ਦੇ ਨਾਲ ਬਰਮੂਡਾ ਪਾਇਆ ਹੋਇਆ ਹੈ ਅਤੇ ਅੱਖਾਂ ‘ਤੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ।ਜਦਕਿ ਅਨੁਸ਼ਕਾ ਸ਼ਰਮਾ ਸਫੇਦ ਰੰਗ ਦੇ ਟੌਪ ਅਤੇ ਬਲੈਕ ਕਲਰ ਦੀ ਜੀਨਸ ‘ਚ ਨਜ਼ਰ ਆ ਰਹੀ ਹੈ ਅਤੇ ਸਪੋਰਟਸ ਸ਼ੂਜ਼ ਉਨ੍ਹਾਂ ਦੀ ਇਸ ਕੂਲ ਲੁਕ ਨੂੰ ਹੋਰ ਵੀ ਚਾਰ ਚੰਨ ਲਗਾ ਰਹੇ ਨੇ ।
ਹੋਰ ਵੇਖੋ : ਜਾਣੋ ਕਾਰਨ ,ਕਿਉਂ ਨਹੀਂ ਇਸ ਲਈ ਵਿਆਹ ਨਹੀਂ ਕਰਵਾ ਰਹੇ ਸਲਮਾਨ ਖਾਨ ,ਵੇਖੋ ਵੀਡਿਓ
ਦੋਵੇਂ ਆਸਟ੍ਰੇਲੀਆ ‘ਚ ਕੁਆਲਿਟੀ ਟਾਈਮ ਬਿਤਾ ਰਹੇ ਨੇ । ਉਨ੍ਹਾਂ ਦੇ ਇਸ ਕੂਲ ਲੁਕ ਨੂੰ ਉਨ੍ਹਾਂ ਦੇ ਫੈਨਸ ਵੀ ਕਾਫੀ ਪਸੰਦ ਕਰ ਰਹੇ ਨੇ ਅਤੇ ਕਮੈਂਟ ਵੀ ਕਰ ਰਹੇ ਨੇ ਦੱਸ ਦਈਏ ਕਿ ਦੋਨਾਂ ਨੇ ਇੱਕ ਸਾਲ ਪਹਿਲਾਂ ਇਟਲੀ ‘ਚ ਵਿਆਹ ਕਰਵਾ ਲਿਆ ਸੀ । ਇਸ ਤੋਂ ਪਹਿਲਾਂ ਦੋਨਾਂ ਦੇ ਅਫੇਅਰ ਦੀਆਂ ਖਬਰਾਂ ਅਕਸਰ ਸੁਰਖੀਆਂ ਬਣਦੀਆਂ ਸਨ । ਵਿਆਹ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਫਿਲਮ ਸੂਈ ਧਾਗਾ ‘ਚ ਵੀ ਕੰਮ ਕੀਤਾ ਸੀ । ਜਿਸ ਨੂੰ ਕਾਫੀ ਸਰਾਹਿਆ ਗਿਆ ਸੀ । ਅਨੁਸ਼ਕਾ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਨੇ ।
Be the first to comment