ਕੈਨੇਡਾ ‘ਚ ਵਿਜ਼ਟਰ ਵੀਜ਼ਾ ਵਾਲੇ ਕਰ ਸਕਣਗੇ ਵਰਕ ਪਰਮਿਟ ‘ਤੇ ਕੰਮ, ਇਮੀਗ੍ਰੇਸ਼ਨ ਕੈਨੇਡਾ ਨੇ ਕੀਤਾ ਨਵਾਂ ਐਲਾਨ!
New temporary public policy will allow visitors to apply for a work permit without having to leave Canada

ਕੈਨੇਡਾ ‘ਚ ਵਿਜ਼ਟਰ ਵੀਜ਼ਾ ਵਾਲੇ ਕਰ ਸਕਣਗੇ ਵਰਕ ਪਰਮਿਟ ‘ਤੇ ਕੰਮ, ਇਮੀਗ੍ਰੇਸ਼ਨ ਕੈਨੇਡਾ ਨੇ ਕੀਤਾ ਨਵਾਂ ਐਲਾਨ!

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ.ਐਲ. ਮੈਂਡੀਸਿਨੋ, ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡਾ ‘ਚ ਇਸ ਸਮੇਂ ਰਹਿ ਰਹੇ ਵਿਜ਼ਟਰ ਅਤੇ ਜਿੰਨ੍ਹਾਂ ਕੋਲ ਇੱਕ ਜਾਇਜ਼ ਜਾਬ ਆਫਰ ਹੈ , ਤਾਂ ਕੈਨੇਡਾ ਛੱਡਣ ਤੋਂ ਬਿਨਾਂ ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ।

ਇਹ ਅਸਥਾਈ ਨੀਤੀ ਹੈ ਅਤੇ ਪ੍ਰੈੱਸ ਰਿਲੀਜ਼ ਜਾਰੀ ਹੋਣ ਦੇ ਸਮੇਂ ਤੋਂ ਪ੍ਰਭਾਵਸ਼ਾਲੀ ਮੰਨੀ ਜਾਵੇਗੀ।

ਸਰਕਾਰ ਮੁਤਾਬਕ, ਇਸ ਨਾਲ ਕੈਨੇਡਾ ਵਿੱਚ ਰੁਜ਼ਗਾਰਦਾਤਾਵਾਂ ਨੂੰ ਲਾਭ ਪਹੁੰਚੇਗਾ ਜਿਨ੍ਹਾਂ ਨੂੰ ਉਹਨਾਂ ਦੇ ਕੰਮ ਲਈ ਲੋੜੀਂਦੇ ਕਰਮਚਾਰੀਆਂ ਨੂੰ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਨਾਲ ਹੀ ਉਹ ਅਸਥਾਈ ਵਸਨੀਕ ਜੋ ਕਿ ਕੋਵਿਡ-19 ਮਹਾਂਮਾਰੀ ਤੋਂ ਕੈਨੇਡਾ ਦੀ ਰਿਕਵਰੀ ਵਿੱਚ ਆਪਣੀ ਕਿਰਤ ਅਤੇ ਹੁਨਰ ਦਾ ਯੋਗਦਾਨ ਪਾਉਣਗੇ।

ਮਹਾਂਮਾਰੀ ਦੇ ਦੌਰਾਨ, ਅਸਥਾਈ ਵਸਨੀਕਾਂ ਜੋ ਕੈਨੇਡਾ ਵਿੱਚ ਰਹਿ ਰਹੇ ਹਨ, ਨੂੰ ਸਹੀ ਕਾਨੂੰਨੀ ਸਟੇਟਸ ਬਣਾਈ ਰੱਖਣ ਲਈ ਉਤਸ਼ਾਹਤ ਕੀਤਾ ਗਿਆ ਹੈ। ਹਵਾਈ ਯਾਤਰਾ ਪੂਰੀ ਦੁਨੀਆ ਵਿੱਚ ਸੀਮਿਤ ਹੋਣ ਨਾਲ, ਕੁਝ ਯਾਤਰੀ ਕੈਨੇਡਾ ਪਹੁੰਚਣ ਲਈ ਅਸਮਰੱਥ ਰਹੇ ਹਨ, ਜਦਕਿ ਕੁਝ ਵਿਦੇਸ਼ੀ ਕਾਮਿਆਂ ਨੂੰ ਆਪਣਾ ਵੀਜ਼ਾ ਵਿਜਟਰ ਵੀਜ਼ਾ ‘ਚ ਬਦਲਣਾ ਪਿਆ ਕਿਉਂਕਿ ਉਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਸੀ ਅਤੇ ਉਨ੍ਹਾਂ ਕੋਲ ਬਿਨੈ ਕਰਨ ਲਈ ਨੌਕਰੀ ਦੀ ਪੇਸ਼ਕਸ਼ ਨਹੀਂ ਸੀ। ਕੈਨੇਡਾ ਵਿੱਚ ਕੁਝ ਮਾਲਕ ਵੀ ਇਸ ਸਮੇਂ ਦੌਰਾਨ ਚੱਲ ਰਹੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਅਤੇ ਇਸ ਪਰਮਿਟ ਨਾਲ ਉਹਨਾਂ ਨੂੰ ਕੰਮ ‘ਚ ਮਦਦ ਮਿਲੇਗੀ।

ਇਸ ਲਈ ਹੇਠ ਲਿਖੀਆਂ ਚੀਜ਼ਾਂ ਲੋੜੀਂਦੀਆਂ ਹਨ:

ਤੁਹਾਡੇ ਕੋਲ 24 ਅਗਸਤ, 2020 ਨੂੰ ਵਿਜ਼ਟਰ ਵਜੋਂ ਕੈਨੇਡਾ ਵਿੱਚ ਜਾਇਜ਼ ਸਟੇਟਸ ਹੈ ਅਤੇ ਤੁਹਾਡੇ ਕੋਲ ਇੱਕ ਨੌਕਰੀ ਦੀ ਪੇਸ਼ਕਸ਼ ਹੈ।
31 ਮਾਰਚ 2021 ਤੋਂ ਪਹਿਲਾਂ ਤੁਸੀਂ ਕਿਸੇ ਰੁਜ਼ਗਾਰਦਾਤਾ-ਸੰਬੰਧੀ ਵਰਕ ਪਰਮਿਟ ਲਈ ਅਰਜ਼ੀ ਜਮ੍ਹਾਂ ਕੀਤੀ ਜੋ ਕਿ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (ਐਲਐਮਆਈਏ) ਜਾਂ ਰੁਜ਼ਗਾਰ ਦੀ ਐਲਐਮਆਈਏ-ਛੂਟ ਦੀ ਪੇਸ਼ਕਸ਼ ਦੁਆਰਾ ਸਮਰਥਤ ਹੈ।
ਕੈਨੇਡਾ ‘ਚ ਦਾਖਲੇ ਦੇ ਬਾਕੀ ਹੋਰ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ।

ਇਹ ਅਸਥਾਈ ਜਨਤਕ ਨੀਤੀ ਉਹਨਾਂ ਲਈ ਵੀ ਲਾਭਕਾਰੀ ਸਾਬਤ ਹੋਵੇਗੀ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਵਿੱਚ ਉਨ੍ਹਾਂ ਦੇ ਵਰਕ ਪਰਮਿਟ ਦੀ ਅਰਜ਼ੀ ਪੂਰੀ ਤਰ੍ਹਾਂ ਮਨਜ਼ੂਰ ਹੋਣ ਤੋਂ ਪਹਿਲਾਂ ਆਪਣੇ ਨਵੇਂ ਮਾਲਕ ਲਈ ਕੰਮ ਕਰਨਾ ਅਰੰਭ ਕਰਨ ਦਾ ਇੱਕ ਜਾਇਜ਼ ਵਰਕ ਪਰਮਿਟ ਸੀ।

ਇਸ ਸਬੰਧੀ ਗੱਲ ਕਰਦਿਆਂ ਮਾਰਕੋ ਈ.ਐਲ. ਮੈਂਡੀਸਿਨੋ ਨੇ ਕਿਹਾ ਕਿ ਕੋਵਿਡ-19 ਕਾਰਨ ਮਾਲਕਾਂ ਨੂੰ ਕਾਮਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਕੋਵਿਡ-19 ਕਾਰਨ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਦੇ ਚੱਲਦਿਆਂ ਕਾਮੇ ਕੈਨੇਡਾ ਨਹੀਂ ਪਹੁੰਚ ਸਕਦੇਮ ਜਿਸਦੇ ਚੱਲਦਿਆਂ ਇੱਥੇ ਬੈਠੇ ਲੋਕ ਉਹਨਾਂ ਕਾਰੋਬਾਰੀਆਂ ਦੀ ਮਦਦ ਕਰ ਸਕਦੇ ਹਨ, ਜਿੰਨ੍ਹਾਂ ਨੂੰ ਕਾਮਿਆਂ ਦੀ ਜ਼ਰੂਰਤ ਹੈ।