ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਕੌਰ-ਬੀ, ਰਾਜਵੀਰ ਜਵੰਦਾ ਤੇ ਲਖਵਿੰਦਰ ਵਡਾਲੀ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

Written by Anmol Preet

Published on : February 26, 2019 5:57
Vop9 Grand Finale

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ 9 ਵਿੱਚ ਇਸ ਵਾਰ ਐਂਟਰਟੇਨਮੈਂਟ ਦਾ ਤੜਕਾ ਲੱਗਣ ਵਾਲਾ ਹੈ ਕਿਉਂਕਿ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਗਾਇਕਾ ਕੌਰ-ਬੀ, ਲਖਵਿੰਦਰ ਵਡਾਲੀ ਅਤੇ ਰਾਜਵੀਰ ਜਵੰਦਾ ਪ੍ਰਫਾਰਮੈਂਸ ਦੇਣ ਵਾਲੇ ਹਨ । 1 ਮਾਰਚ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਸ ਗ੍ਰੈਂਡ ਫਿਨਾਲੇ ਦਾ ਪੀਟੀਸੀ ਪੰਜਾਬੀ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ 10 ਦਸੰਬਰ 2018 ਨੂੰ ਇਸ ਸ਼ੋਅ ਦੀ ਸ਼ੁਰੂਆਤ ਹੋਈ ਸੀ । ਇਸ ਸ਼ੋਅ ਲਈ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ । ਪਰ ਇਹਨਾਂ ਮੁੰਡੇ ਕੁੜੀਆਂ ਵਿੱਚੋਂ 5 ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਇਹ ਪੰਜ ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ ਵੱਖ ਰਾਉਂਡ ਨੂੰ ਪਾਰ ਕਰਕੇ ਤੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ ‘ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਪਹੁੰਚੇ ਹਨ ।

ਗੈਂਡ ਫਿਨਾਲੇ ਵਿੱਚ ਇੱਕ ਪ੍ਰਤੀਭਾਗੀ ਨੂੰ ਕੈਨੇਡਾ ਤੋਂ ਡਾਇਰੈਕਟ ਸ਼ਾਮਿਲ ਕੀਤਾ, ਜਿਸ ਦਾ ਹਾਲੇ ਐਲਾਨ ਹੋਣਾ ਹੈ । ਵਾਇਸ ਆਫ ਪੰਜਾਬ ਵਿੱਚ ਹਿੱਸਾ ਲੈ ਰਹੇ ਇਹਨਾਂ ਪ੍ਰਤੀਭਾਗੀਆਂ ਵਿੱਚੋਂ ਤੁਸੀਂ ਵੀ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ । ਵੋਟ ਕਰਨ ਵਾਲੇ 50 ਲੱਕੀ ਦਰਸ਼ਕਾਂ ਨੂੰ ਇਸ ਸ਼ੋਅ ਨੂੰ ਲਾਈਵ ਵੇਖਣ ਦਾ ਮੌਕਾ ਦਿੱਤਾ ਜਾਵੇਗਾ ਤੇ ਵੋਟ ਕਰਨ ਵਾਲੇ 50 ਲੱਕੀ ਜੋੜਿਆਂ ਨੂੰ ਐਂਟਰੀ ਪਾਸ ਦਿੱਤੇ ਜਾਣਗੇ । ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਾਇਸ ਆਫ ਪੰਜਾਬ ਦੇ ਐਂਟਰੀ ਪਾਸ ਤਾਂ ਜਲਦੀ ਨਾਲ ਵੋਟ ਕਰੋ। ਵੋਟ ਕਰਨ ਦੀ ਆਖਰੀ ਤਰੀਕ 27 ਫਰਵਰੀ 2019 ਹੈ ।Be the first to comment

Leave a Reply

Your email address will not be published.


*