ਆਖਿਰ ਕਿਉਂ ਨਹੀਂ ਚੱਲੀ ਬਿੰਨੀ ਤੂਰ ਦੀ ਮਰਜੀ
ਚੰਗੀ ਸੀ ਕੁਵਾਰੀ , ਹੱਥ ਤੇਰਾ ਫੜਕੇ , ਤੋਹਫ਼ਾ punjabi song ਆਦਿ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਪੰਜਾਬੀ ਗਾਇਕ ” ਬਿੰਨੀ ਤੂਰ ” ਹਾਜਿਰ ਹੈ ਆਪਣੇ ਇੱਕ ਹੋਰ ਨਵੇਂ ਗੀਤ ” ਵੱਖ ਹੋ ਗਏ ” ਨਾਲ | ਇਸ ਗੀਤ ਦੇ ਬੋਲ ਕਾਫੀ ਸੈਡ ਹਨ ਜੋ ਕਿ ਨਵਜੀਤ ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜਯਮੀਤ ” ਨੇਂ ਦਿੱਤਾ ਹੈ | ਇਸ ਗੀਤ ਦੀ ਵੀਡੀਓ ਬਹੁਤ ਹੀ ਵਧੀਆ ਹੈ ਜਿਸਨੂੰ ਕਿ ” ਸੈਂਡੀ ਗੋਸਵਾਮੀ ” ਦੁਆਰਾ ਫਿਲਮਾਇਆ ਗਿਆ ਹੈ | ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਪਰ ਉਹ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਕਿਉਂਕਿ ਪਤਨੀ ਬਿਮਾਰ ਹੋਣ ਕਰਕੇ ਬੱਚੇ ਦੀ ਮਾਂ ਨਹੀਂ ਬਣ ਸਕਦੀ ਸੀ |

ਜੇਕਰ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਪਤਨੀਆਂ ਹਨ ਜਿਹਾਂ ਨੂੰ ਇਸ ਵਜਾ ਕਰਕੇ ਓਹਨਾ ਨਾਲ ਸੋਹਰੇ ਘਰ ਵਿੱਚ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਹੈ | ਤੁਹਾਨੂੰ ਦੱਸ ਦਈਏ ਕਿ ਗਾਇਕ ” ਬਿੰਨੀ ਤੂਰ ” ਇਸ ਤੋਂ ਪਹਿਲਾ ਵੀ ਕਾਫੀ ਸਾਰੇ ਪੰਜਾਬੀ ਗੀਤ ਗਾ ਚੁੱਕੇ ਹਨ ਅਤੇ ਓਹਨਾ ਗੀਤਾਂ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਹੈ | ਇਸ ਤੋਂ ਪਹਿਲਾ ਕੁਝ ਟਾਈਮ ਪਹਿਲਾ ਇਹਨਾਂ ਦਾ ਇੱਕ ਗੀਤ ਆਇਆ ਸੀ ਜਿਸਦਾ ਨਾਮ ਹੈ ” ਹੋਪ ” ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਗੀਤ ਦੇ ਬੋਲ ” ਗੁਰਵਿੰਦਰ ਦਾਲਮ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਟਰਬਨ ਬੀਟਸ ” ਦੁਆਰਾ ਦਿੱਤਾ ਗਿਆ ਹੈ |