ਸੱਚ ਦੀ ਕੰਧ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਕਤਲ ਹੋਏ ਸਿੱਖਾਂ ਦਾ ਨਾਂ ਲਿਖਿਆ ਜਾਵੇਗਾ
wall of truth shaheed names

ਅਫ਼ਗਾਨਿਸਤਾਨ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਕਮੇਟੀ ਨੇ ਕਰਵਾਇਆ ਅਰਦਾਸ ਸਮਾਗਮ

ਸੱਚ ਦੀ ਕੰਧ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਕਤਲ ਹੋਏ ਸਿੱਖਾਂ ਦੇ ਨਾਂ ਲਿਖਣ ਦਾ ਜੀ.ਕੇ. ਨੇ ਕੀਤਾ ਐਲਾਨ

ਨਵੀਂ ਦਿੱਲੀ (9 ਜੁਲਾਈ 2018): ਅਫ਼ਗਾਨਿਸਤਾਨ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੱਜ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਠਾਠਾ ਮਾਰਦੇ ਅਫ਼ਗਾਨੀ ਸਿੱਖਾਂ ਦੇ ਇਕੱਠ ਨੂੰ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ, ਅਫ਼ਗਾਨਿਸਤਾਨ ਦੇ ਭਾਰਤ ’ਚ ਸਫ਼ੀਰ ਮੁਹੱਮਦ ਅਬਦਾਲੀ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕੌਮੀ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ, ਭਾਜਪਾ ਆਗੂ ਆਰ.ਪੀ. ਸਿੰਘ ਸਣੇ ਕਮੇਟੀ ਪ੍ਰਬੰਧਕਾਂ ਨੇ ਇਸ ਮੋਕੇ ਹਾਜਰੀ ਭਰੀ।
wall of truth shaheed namesਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ 1984 ਸਿੱਖ ਕਤਲੇਆਮ ਦੀ ਯਾਦਗਾਰ ‘‘ਸੱਚ ਦੀ ਕੰਧ’’ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਅੱਤਵਾਦੀ, ਨਸਲੀ ਅਤੇ ਫ਼ਰਜੀ ਪੁਲਿਸ ਮੁਕਾਬਲਿਆਂ ’ਚ ਮਾਰੇ ਗਏ ਸਿੱਖਾਂ ਦੇ ਨਾਂ ਉਕੇਰਨ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਸਿੱਖਾਂ ਨਾਲ ਹੋਏ ਹਰ ਧੱਕੇ ਦੀ ਗਵਾਹੀ ਸੱਚ ਦੀ ਕੰਧ ਦੇਵੇ ਇਸ ਗੱਲ ਦਾ ਇੰਤਜਾਮ ਕੀਤਾ ਜਾਵੇਗਾ। ਸਿੱਖਾਂ ਦਾ ਇਤਿਹਾਸ ਜੇਕਰ ਸਿੱਖਾਂ ਨੇ ਹੀ ਨਾ ਸਾਂਭਿਆ ਤਾਂ ਦੂਜਿਆ ’ਤੇ ਦੋਸ਼ ਲਗਾਉਣਾ ਬੇਈਮਾਨੀ ਹੋਵੇਗਾ।

ਜੀ.ਕੇ. ਨੇ ਇਸ ਲੜ੍ਹੀ ’ਚ ਸ਼ਾਮਿਲ ਕੀਤੇ ਜਾਣ ਵਾਲੀਆਂ ਮੁੱਖ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਜਿਸ ’ਚ 1978 ਦੇ ਨਿਰੰਕਾਰੀ ਕਾਂਡ ਦੌਰਾਨ ਮਾਰੇ ਗਏ 16 ਸਿੱਖ, 1980-90 ਦੇ ਕਾਲੇ ਦੌਰ ਦੌਰਾਨ ਦੌਰਾਨ ਪੰਜਾਬ ’ਚ ਫਰਜੀ ਪੁਲਿਸ ਮੁਕਾਬਲਿਆਂ ਤਹਿਤ ਮਾਰੇ ਗਏ ਸੈਂਕੜੇ ਸਿੱਖ, 2 ਨਵੰਬਰ 1984 ਨੂੰ ਹਰਿਆਣਾ ਦੇ ਰਿਹਾੜੀ ਨੇੜੇ ਹੋਂਦ ਚਿਲ੍ਹੜ ’ਚ ਦੰਗਾਈਆਂ ਹੱਥੋਂ ਮਾਰੇ ਗਏ 32 ਸਿੱਖ, ਯੂ.ਪੀ. ਦੇ ਪੀਲੀਭੀਤ ਵਿਖੇ ਜੁਲਾਈ 1991 ’ਚ ਬਸ ਤੋਂ ਉਤਾਰ ਕੇ ਫਰਜੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ 10 ਸਿੱਖ, ਪੀਲੀਭੀਤ ਜ਼ੇਲ੍ਹ ਵਿਖੇ 1994 ’ਚ ਪੁਲਿਸ ਹਿਰਾਸਤ ਦੌਰਾਨ ਕਤਲ ਹੋਏ 7 ਸਿੱਖ, ਅਮਰੀਕਾ ਦੇ ਰਾਸ਼ਟਰਪਤੀ ਬਿਲ ਕਿਲੰਟਨ ਦੇ ਭਾਰਤ ਦੌਰੇ ਸਮੇਂ 20 ਮਾਰਚ 2000 ਨੂੰ ਕਸ਼ਮੀਰ ਦੇ ਚੱਟੀ ਸਿੰਘਪੁਰਾ ਵਿਖੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ 37 ਸਿੱਖ, ਅਮਰੀਕਾ ਦੇ ਓਕ੍ਰੀਕ ਦੇ ਗੁਰਦੁਆਰਾ ਵਿਸ਼ਕੋਸਿਨ ਵਿਖੇ 5 ਅਪ੍ਰੈਲ 2012 ਨੂੰ ਨਸ਼ਲੀ ਹਮਲੇ ਦੌਰਾਨ ਮਾਰੇ ਗਏ 6 ਸਿੱਖ ਅਤੇ 1 ਜੁਲਾਈ 2018 ਨੂੰ ਅਫਗਾਨਿਸਤਾਨ ਦੇ ਜਲਾਲਾਬਾਦ ਵਿਖੇ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 17 ਸਿੱਖ ਸ਼ਾਮਿਲ ਹਨ।
wall of truth shaheed namesਜੀ.ਕੇ. ਨੇ ਅਫਗਾਨੀ ਸਿੱਖਾਂ ਦੀ ਸੇਵਾ ਅਤੇ ਸਮਰਪਣ ਦੀ ਸਲਾਘਾ ਕਰਦੇ ਹੋਏ ਕੌਮ ਦੇ ਅਫ਼ਗਾਨੀ ਭਰਾਵਾਂ ਦੀ ਪਿੱਠ ਪਿੱਛੇ ਖੜੇ ਹੋਣ ਦਾ ਭਰੋਸਾ ਦਿੱਤਾ। ਜੀ.ਕੇ. ਨੇ ਕਿਹਾ ਕਿ ਸੱਚ ਦੀ ਕੰਧ ’ਤੇ ਸਿੱਖ ਸ਼ਹੀਦਾਂ ਦਾ ਨਾਂ ਲਿੱਖ ਕੇ ਇਸ ਗੱਲ ਦੀ ਤਸੱਲੀ ਰਹੇਗੀ ਕਿ ਸਿੱਖਾਂ ਨਾਲ ਹੋਏ ਧੱਕੇ ਦੀ ਗਵਾਹੀ ਸਿੱਖ ਇਤਿਹਾਸ ਦੇ ਰਿਹਾ ਹੈ। ਇਸ ਮੌਕੇ ਪ੍ਰਭਾਵਿਤ ਪਰਿਵਾਰਾਂ ਨੂੰ ਕਮੇਟੀ ਵੱਲੋਂ ਸਹਾਇਤਾ ਰਾਸ਼ੀ ਦੇ ਚੈਕ ਅਤੇ ਦਸਤਾਰ ਭੇਟ ਕੀਤੀ ਗਈ।