
ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇਸ ਦਾ ਸਬੂਤ ਆਏ ਦਿਨ ਮਿਲਦਾ ਰਹਿੰਦਾ ਹੈ । ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇੱਕ ਕੁੜੀ ਨੇ ਬੱਬੂ ਮਾਨ ਦੇ ਨਾਂ ਦਾ ਟੈਟੂ ਬਾਂਹ ਤੇ ਗੁਦਵਾਇਆ ਹੈ । ਖਬਰਾਂ ਦੀਆਂ ਮੰਨੀਏ ਤਾਂ ਇਹ ਕੁੜੀ ਬੱਬੂ ਮਾਨ ਨੂੰ ੯ ਦਸੰਬਰ ਨੂੰ ਨਵਾਂ ਸ਼ਹਿਰ ਸਟੋਰ ਤੇ ਮਿਲੀ ਸੀ ।
ਹੋਰ ਵੇਖੋ : ਬੱਬੂ ਮਾਨ ,ਜਸਬੀਰ ਜੱਸੀ ਅਤੇ ਅਮਿਤੋਜ਼ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ
ਇਸੇ ਮੁਲਾਕਾਤ ਦੌਰਾਨ ਇਸ ਕੁੜੀ ਨੇ ਬੱਬੂ ਮਾਨ ਤੋਂ ਆਪਣੀ ਬਾਂਹ ‘ਤੇ ਆਟੋਗ੍ਰਾਫ ਲਏ ਸਨ ।ਪੱੈਨ ਨਾਲ ਲਏ ਆਟੋਗ੍ਰਾਫ ਮਿੱਟ ਜਾਣੇ ਸਨ ਇਸ ਲਈ ਕੁੜੀ ਨੇ ਇਸ ਆਟੋਗ੍ਰਾਫ ਨੂੰ ਪੱਕਾ ਕਰਨ ਲਈ, ਇਸ ਆਟੋਗ੍ਰਾਫ ਨੂੰ ਟੈਟੂ ਵਿੱਚ ਹੀ ਕਨਵਰਟ ਕਰ ਦਿੱਤਾ ।
ਇਸ ਕੁੜੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤਸਵੀਰ ਨੂੰ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਹੈ । ਇਸ ਫੋਟੋ ‘ਤੇ ਖੂਬ ਲਾਇਕ ਵੀ ਹੋ ਰਹੇ ਹਨ ਤੇ ਲੋਕ ਜੰਮ ਕੇ ਕਮੈਂਟ ਕਰ ਰਹੇ ਹਨ । ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਦੇ ਕਿੰਨੇ ਫੈਨ ਫਾਲੋਵਰ ਹਨ ।
Be the first to comment