ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੈ ਹੰਸ ਰਾਜ ਹੰਸ ਦਾ ਗੀਤ ‘ਪੰਜਾਬ’
ਹੰਸ ਰਾਜ ਹੰਸ ਲੰਬੇ ਸਮੇਂ ਬਾਅਦ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ । ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤੇ ਗਏ ਇਸ ਗੀਤ ‘ਚ ਹੰਸ ਰਾਜ ਹੰਸ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਬੀਤੇ ਸਮੇਂ ‘ਚ ਪੰਜਾਬ ਜੋ ਕਿ ਖੁਸ਼ਹਾਲੀ ਦੇ ਦੌਰ ‘ਚ ਗੁਜ਼ਰ ਰਿਹਾ ਸੀ ।ਜਿੱਥੇ ਹਾਲੀ ਅਤੇ ਪਾਲੀ ਖੁਸ਼ੀ ਦੇ ਗੀਤ ਗਾਉਂਦੇ ਸਨ ਅਤੇ ਧਰਤੀ ਝੂਮਦੀ ਸੀ ।

ਹੋਰ ਵੇਖੋ : ਕੁੜ੍ਹੀ ਨੇ ਬੱਬੂ ਮਾਨ ਦੇ ਨਾਂਅ ਦਾ ਟੈਟੂ ਬਾਂਹ ‘ਤੇ ਗੁਦਵਾਇਆ ,ਵੇਖੋ ਤਸਵੀਰਾਂ

ਜਿੱਥੇ ਲੋਕਾਂ ‘ਚ ਆਪਸੀ ਪਿਆਰ ਅਤੇ ਮਿਲਵਰਤਨ ਹੁੰਦਾ ਸੀ ਪਰ ਉਹ ਪੰਜਾਬ ਦੇ ਲੋਕਾਂ ਦੇ ਬੋਲਾਂ ‘ਚ ਨਾਂ ਤਾਂ ਉਹ ਮਿਠਾਸ ਰਹੀ ਹੈ ਅਤੇ ਨਾਂ ਹੀ ਲੋਕਾਂ ‘ਚ ਆਪਸੀ ਭਾਈਚਾਰਾ ਅਤੇ ਮਿਲਵਰਤਨ ਰਿਹਾ ਹੈ ਅਤੇ ਉਹ ਪਹਿਲਾਂ ਵਾਲਾ  ਪੰਜਾਬ ਨਹੀਂ ਰਿਹਾ ।

ਇਨਸਾਨ ਹੀ ਇਨਸਾਨ ਦਾ ਦਾਰੂ ਸੀ ਭਾਵ ਲੋਕਾਂ ‘ਚ ਏਨੀ ਅਪਣੱਤ ਅਤੇ ਭਾਈਚਾਰਾ ਹੁੰਦਾ ਸੀ ਕਿ ਹਰ ਕੋਈ ਦੁੱਖ ਸੁੱਖ ‘ਚ ਇੱਕ ਦੂਜੇ ਦਾ ਸਾਂਝੀਵਾਲ ਸੀ ਪਰ ਹੁਣ ਲੋਕਾਂ ‘ਚ ਉਹ ਪਿਆਰ ਖਤਮ ਹੁੰਦਾ ਜਾ ਰਿਹਾ ਹੈ।ਇਸ ਦੇ ਨਾਲ ਹੀ ਗੀਤ ‘ਚ ਪੰਜਾਬ ਦੀ ਅਜੋਕੇ ਸਮੇਂ ‘ਚ ਚਲੀ ਆ ਰਹੀ ਸਮੱਸਿਆ ਨਸ਼ੇ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਖਾਣ ਪੀਣ ਦੇ ਸ਼ੌਕੀਨ ਲੋਕ ਨਸ਼ਿਆਂ ਦੇ ਵਹਿਣ ‘ਚ ਵਹਿੰਦੇ ਜਾ ਰਹੇ ਨੇ ।

ਪੰਜਾਬ ਦੀ ਜਰਖੇਜ਼ ਧਰਤੀ ‘ਤੇ ਰਹਿਣ ਵਾਲੇ ਲੋਕਾਂ ਦੀ ਸ਼ਰਮ ਹਯਾ ਉਨ੍ਹਾਂ ਦਾ ਗਹਿਣਾ ਸੀ ਪਰ ਹੁਣ ਨਾਂ ਤਾਂ ਉਹ ਪੰਜਾਬ ਰਿਹਾ ਹੈ ਅਤੇ ਨਾਂ ਹੀ ਪੰਜਾਬ ਦੇ ਲੋਕ ਹੀ ਪਹਿਲਾਂ ਵਾਲੇ ਰਹੇ ਨੇ । ਹੰਸ ਰਾਜ ਹੰਸ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਆਪਣੇ ਇਸ ਗੀਤ ‘ਚ ਬਿਆਨ ਕਰਨ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ । ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਤੇਜਵੰਤ ਕਿੱਟੂ ਨੇ ।