ਜੈਜ਼ੀ ਬੀ ਦੇ ਗੀਤਾਂ ‘ਤੇ ਖੂਬ ਡਾਂਸ ਕੀਤਾ ਮੁਟਿਆਰਾਂ ਨੇ,ਵੇਖੋ ਵੀਡਿਓ
jazzy b
jazzy b

ਜੈਜ਼ੀ ਬੀ ਭੰਗੜੇ ਅਤੇ ਬੀਟ ਸੌਂਗ ਨੂੰ ਲੈ ਕੇ ਲੋਕਾਂ ‘ਚ ਪ੍ਰਸਿੱਧ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਪਾਰਟੀ ਗੀਤ ਹੀ ਹਨ । ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਸੁਰ ਤਾਲ ਅਜਿਹੇ ਹੁੰਦੇ ਹਨ ਕਿ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ । ਇੱਕ ਸ਼ੋਅ ਦੌਰਾਨ ਕੁੜੀਆਂ ਨੇ ਜੈਜ਼ੀ ਬੀ ਦੇ ਗੀਤਾਂ ‘ਤੇ ਖੂਬ ਡਾਂਸ ਕੀਤਾ ।

ਹੋਰ ਵੇਖੋ : ਜੈਜ਼ੀ ਬੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਸਭ ਨੂੰ ਨਚਾਉਣ ਆ ਰਹੇ ਹਨ

ਡਾਂਸ ਦਾ ਇਹ ਵੀਡਿਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿਵੇਂ ਮੁਟਿਆਰਾਂ ਉਨ੍ਹਾਂ ਦੇ ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਨੇ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਦੇ ਗੀਤਾਂ ਦਾ ਲੋਕ ਕਿਸ ਤਰ੍ਹਾਂ ਅਨੰਦ ਮਾਣ ਰਹੇ ਨੇ । ਜੈਜ਼ੀ ਬੀ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ ।ਹਾਲਾਂਕਿ ਇਹ ਵੀਡਿਓ ਕਿੱਥੋਂ ਦਾ ਇਹ ਸਾਫ ਨਹੀਂ ਹੋ ਸਕਿਆ ।

ਹੋਰ ਵੇਖੋ : ਜੈਜ਼ੀ ਬੀ ਦੇ ਗੀਤ ਮਿਸ ਕਰਦਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਹੋਏ ਦੋ ਮਿਲੀਅਨ ਵਿਊਜ਼

jazzy b

 

ਜੈਜ਼ੀ ਬੀ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਗਾਇਕ ਦਾ ਅਸਲੀ ਨਾਂਅ ਜਸਵਿੰਦਰ ਸਿੰਘ ਬੈਂਸ ਹੈ । ਦੁਆਬੇ ਦਾ ਇਹ ਮਸ਼ਹੂਰ ਗਾਇਕ ਪੰਜਾਬੀ ਗਾਇਕੀ ਦੇ ਪਿੜ੍ਹ ‘ਚ ਲੰਬੇ ਸਮੇਂ ਤੋਂ ਆਪਣੀ ਧਾਕ ਜਮਾਈ ਬੈਠਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹਿੱਪ ਹਾਪ ਦੀ ਪਿਰਤ ਜੈਜ਼ੀ ਬੀ ਨੇ ਹੀ ਪਾਈ ਸੀ ।